ਇਹਨਾਂ ਮੁੰਡਿਆਂ ਨੇ ਦਿਲਜੀਤ ਦਾ ਨਵਾਂ ਗਾਣਾ 'ਮੁੱਛ' ਗਾ ਕੇ ਕੀਤਾ ਕਮਾਲ, ਤਾਰੀਫ 'ਚ ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ
Rupinder Kaler
August 23rd 2019 02:06 PM --
Updated:
August 23rd 2019 04:48 PM
ਪਾਲੀਵੁੱਡ ਦੇ ਸੁਪਰ-ਸਟਾਰ ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਮੁੱਛ' ਬੀਤੇ ਦਿਨ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸੇ ਲਈ ਇਹ ਯੂ-ਟਿਊਬ ਤੇ ਟ੍ਰੇਡਿੰਗ ਵਿੱਚ ਚੱਲ ਰਿਹਾ ਹੈ । ਇਸ ਗਾਣੇ ਨੂੰ ਲੈ ਕੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਮੁੰਡੇ ਦਿਲਜੀਤ ਦਾ ਨਵਾਂ ਗਾਣਾ 'ਮੁੱਛ' ਹੀ ਗਾ ਰਹੇ ਹਨ ।