ਇਹਨਾਂ ਮੁੰਡਿਆਂ ਨੇ ਦਿਲਜੀਤ ਦਾ ਨਵਾਂ ਗਾਣਾ 'ਮੁੱਛ' ਗਾ ਕੇ ਕੀਤਾ ਕਮਾਲ, ਤਾਰੀਫ 'ਚ ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ 

Reported by: PTC Punjabi Desk | Edited by: Rupinder Kaler  |  August 23rd 2019 02:06 PM |  Updated: August 23rd 2019 04:48 PM

ਇਹਨਾਂ ਮੁੰਡਿਆਂ ਨੇ ਦਿਲਜੀਤ ਦਾ ਨਵਾਂ ਗਾਣਾ 'ਮੁੱਛ' ਗਾ ਕੇ ਕੀਤਾ ਕਮਾਲ, ਤਾਰੀਫ 'ਚ ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ 

ਪਾਲੀਵੁੱਡ ਦੇ ਸੁਪਰ-ਸਟਾਰ ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਮੁੱਛ' ਬੀਤੇ ਦਿਨ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸੇ ਲਈ ਇਹ ਯੂ-ਟਿਊਬ ਤੇ ਟ੍ਰੇਡਿੰਗ ਵਿੱਚ ਚੱਲ ਰਿਹਾ ਹੈ । ਇਸ ਗਾਣੇ ਨੂੰ  ਲੈ ਕੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਮੁੰਡੇ ਦਿਲਜੀਤ ਦਾ ਨਵਾਂ ਗਾਣਾ 'ਮੁੱਛ' ਹੀ ਗਾ ਰਹੇ ਹਨ ।

https://www.instagram.com/p/B1fCDYMlttx/

ਪਰ ਮੁੰਡਿਆਂ ਵੱਲੋਂ ਜੋ ਗਾਣਾ ਗਾਇਆ ਗਿਆ ਹੈ, ਉਸ ਦਾ ਅੰਦਾਜ਼ ਬਹੁਤ ਹੀ ਵੱਖਰਾ ਹੈ । ਇਹ ਮੁੰਡੇ ਪੰਜਾਬ ਦੇ ਰਿਵਾਇਤੀ ਸਾਜ਼ਾਂ ਨਾਲ ਇਹ ਗਾਣਾ ਗਾ ਰਹੇ ਹਨ । ਕਵੀਸ਼ਰੀ ਅੰਜਾਜ਼ ਵਿੱਚ ਗਾਏ ਇਸ ਗਾਣੇ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/B1f366KFcWy/

ਦਿਲਜੀਤ ਦੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਦੇ ਬੋਲ ਕਪਤਾਨ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦ ਬੌਸ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਨਵਜੀਤ ਬੁੱਟਰ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਦਿਲਜੀਤ ਦਾ ਇਹ ਗਾਣਾ ਵੀ ਉਹਨਾਂ ਦੇ ਹੋਰਨਾਂ ਗਾਣਿਆਂ ਵਾਂਗ ਭੰਗੜਾ ਸੌਂਗ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network