Brahmastra On OTT: ਬ੍ਰਹਮਾਸਤਰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਲਈ ਤਿਆਰ ਹੈ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

By  Lajwinder kaur October 16th 2022 10:30 AM

Brahmastra OTT : ਬਹੁਤ ਸਾਰੇ ਦਰਸ਼ਕ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫ਼ਿਲਮ ਬ੍ਰਹਮਾਸਤਰ ਦੇ ਓਟੀਟੀ ਰਿਲੀਜ਼ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਜੀ ਹਾਂ ਦਰਸ਼ਕਾਂ ਦੇ ਲਈ ਇੱਕ ਚੰਗੀ ਖਬਰ ਹੈ ਕਿ ਆਉਣ ਵਾਲੇ ਦਿਨਾਂ 'ਚ 'ਬ੍ਰਹਮਾਸਤਰ ਪਾਰਟ ਵਨ: ਸ਼ਿਵ' ਨੂੰ ਓ.ਟੀ.ਟੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।

9 ਸਤੰਬਰ ਨੂੰ ਇਹ ਫਿਲਮ ਹਿੰਦੀ ਦੇ ਨਾਲ-ਨਾਲ ਦੱਖਣੀ ਭਾਰਤੀ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਈ ਸੀ। ਹੁਣ ਇਸ ਤਿਉਹਾਰੀ ਸੀਜ਼ਨ 'ਚ ਫਿਲਮ ਨੂੰ OTT 'ਤੇ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸ ਦਾ ਪਲੇਟਫਾਰਮ ਅਤੇ ਰਿਲੀਜ਼ ਡੇਟ ਲਗਭਗ ਤੈਅ ਹੋ ਚੁੱਕੀ ਹੈ।

'Brahmastra' movie song 'Rasiya' out now: Alia Bhatt and Ranbir Kapoor’s chemistry is spreads magic Image Source: YouTube

ਹੋਰ ਪੜ੍ਹੋ : ਭਾਰਤੀ ਸਿੰਘ ਨੇ ਲਗਵਾਈ ਹਰਸ਼ ਦੇ ਨਾਂ ਦੀ ਮਹਿੰਦੀ, ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੇ ਹੋਏ ਦਿੱਤੀ ਕਰਵਾ ਚੌਥ ਦੀ ਵਧਾਈ

Brahmastra box office collection day 11: Ranbir Kapoor, Alia Bhatt's film sees 'Monday blues' Image Source: Twitter

ਇਸ ਓ.ਟੀ.ਟੀ. 'ਤੇ ਹੋਵੇਗੀ ਰਿਲੀਜ਼

ਸਟਾਰ ਸਟੂਡੀਓਜ਼ ਅਤੇ ਕਰਨ ਜੌਹਰ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਇਹ ਫਿਲਮ ਆਉਣ ਵਾਲੇ ਦਿਨਾਂ ਵਿੱਚ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਸੂਤਰਾਂ ਮੁਤਾਬਕ ਬ੍ਰਹਮਾਸਤਰ ਦੀ ਓਟੀਟੀ ਰਿਲੀਜ਼ ਡੇਟ ਨੂੰ ਲੈ ਕੇ ਡਿਜ਼ਨੀ ਪਲੱਸ ਹੌਟਸਟਾਰ ਦੀ ਟੀਮ 'ਚ ਚਰਚਾ ਚੱਲ ਰਹੀ ਹੈ ਅਤੇ ਜੇਕਰ ਕੋਈ ਵੱਡਾ ਬਦਲਾਅ ਨਾ ਹੋਇਆ ਤਾਂ ਦੀਵਾਲੀ ਦੇ ਮੌਕੇ 'ਤੇ ਇਸ ਪਲੇਟਫਾਰਮ 'ਤੇ ਫਿਲਮ ਰਿਲੀਜ਼ ਕੀਤੀ ਜਾਵੇਗੀ।

ਸੰਭਾਵਨਾ ਹੈ ਕਿ ਫਿਲਮ ਦਾ ਪ੍ਰੀਮੀਅਰ 23 ਅਕਤੂਬਰ, 24 ਅਕਤੂਬਰ ਨੂੰ ਦੀਵਾਲੀ ਤੋਂ ਪਹਿਲਾਂ ਐਤਵਾਰ ਨੂੰ ਹੋਵੇਗਾ। ਇਸਦਾ ਮਤਲਬ ਇਹ ਹੈ ਕਿ ਥੀਏਟਰਾਂ ਨੂੰ OTT 'ਤੇ ਆਉਣ ਤੋਂ ਪਹਿਲਾਂ ਪੂਰੇ ਛੇ ਹਫ਼ਤਿਆਂ ਦੀ ਵਿਸ਼ੇਸ਼ ਵਿੰਡੋ ਮਿਲੇਗੀ।

Brahmastra box office collection day 11: Ranbir Kapoor, Alia Bhatt's film sees 'Monday blues' Image Source: Twitter

ਬ੍ਰਹਮਾਸਤਰ ਭਾਗ ਪਹਿਲਾ: ਸ਼ਿਵ ਇੱਕ ਅਨਾਥ ਲੜਕੇ, ਸ਼ਿਵ (ਰਣਵੀਰ ਕਪੂਰ) ਦੀ ਕਹਾਣੀ ਹੈ। ਉਹ ਦੁਨੀਆ ਦੀ ਰਾਖੀ ਕਰਨ ਵਾਲੇ ਹਥਿਆਰਾਂ ਵਿੱਚ ਸ਼ਾਮਿਲ ਹੈ ਅਤੇ ਇੱਕ ਗੁਪਤ ਸਮਾਜ ਦਾ ਹਿੱਸਾ ਹੈ। ਪਰ ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਅੰਦਰ ਕੋਈ ਨਾ ਕੋਈ ਸ਼ਕਤੀ ਛੁਪੀ ਹੋਈ ਹੈ। ਅੱਗ ਉਸ ਨੂੰ ਨਹੀਂ ਸਾੜਦੀ, ਸਗੋਂ ਉਹ ਆਪਣੀ ਮਰਜ਼ੀ ਅਨੁਸਾਰ ਅੱਗ ਨੂੰ ਕਾਬੂ ਕਰ ਸਕਦਾ ਹੈ।

ਪਰ ਫਿਰ ਉਹ ਕੁਝ ਲੋਕਾਂ ਦਾ ਸਾਹਮਣਾ ਕਰਦਾ ਹੈ ਅਤੇ ਆਪਣੇ ਆਪ ਨੂੰ ਦੁਸ਼ਟ ਸ਼ਕਤੀਆਂ ਦੇ ਵਿਰੁੱਧ ਲੜਾਈ ਲੜਦਾ ਵੇਖਦਾ ਹੈ। ਇਸ 'ਚ ਉਸ ਨੂੰ ਆਪਣੀ ਪ੍ਰੇਮਿਕਾ (ਆਲੀਆ ਭੱਟ) ਦਾ ਵੀ ਸਹਿਯੋਗ ਮਿਲਦਾ ਹੈ ਨਾਲ ਹੀ, ਉਹ ਦੋਵੇਂ ਗੁਰੂ ਜੀ (ਅਮਿਤਾਭ ਬੱਚਨ) ਨੂੰ ਮਿਲਦੇ ਹਨ, ਜੋ ਸਾਰੀ ਲੜਾਈ ਦੀ ਅਗਵਾਈ ਕਰਦੇ ਹਨ।

ਫਿਲਮ 'ਚ ਮੌਨੀ ਰਾਏ, ਸ਼ਾਹਰੁਖ ਖਾਨ ਅਤੇ ਨਾਗਾਰਜੁਨ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਦੂਜੇ ਭਾਗ ਵਿੱਚ ਕੌਣ ਨਜ਼ਰ ਆਵੇਗਾ। ਕੀ ਦੂਜੇ ਭਾਗ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਵੀ ਹੋਣਗੇ? ਨਿਰਦੇਸ਼ਕ ਅਯਾਨ ਮੁਖਰਜੀ ਨੇ ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤਾ ਹੈ। ਦੂਜੇ ਭਾਗ ਨੂੰ ਲੈ ਕੇ ਸਸਪੈਂਸ ਕਾਈਮ ਹੈ।

 

Related Post