ਫੇਰਿਆਂ ਤੋਂ ਪਹਿਲਾਂ ਨੀਂਦ ਦੀਆਂ ਝਪਕੀਆਂ ਲੈਂਦੀ ਨਜ਼ਰ ਆਈ ਲਾੜੀ, ਵੀਡੀਓ ਹੋ ਰਿਹਾ ਵਾਇਰਲ

By  Shaminder April 26th 2022 12:58 PM -- Updated: April 26th 2022 01:01 PM

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦਾ ਹੈ । ਜੋ ਅਕਸਰ ਸੁਰਖੀਆਂ ‘ਚ ਆ ਜਾਂਦਾ ਹੈ । ਏਨੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਵਿਆਹ ਦੇ ਦੌਰਾਨ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ । ਇੱਕ ਅਜਿਹਾ ਹੀ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿਸ ‘ਚ ਇੱਕ ਲਾੜੀ (Bride) ਸਟੇਜ ‘ਤੇ ਬੈਠੀ ਹੈ ।

Bride,, image From instagram

ਹੋਰ ਪੜ੍ਹੋ : ਬੁਲੇਟ ‘ਤੇ ਇਸ ਲਾੜੀ ਨੇ ਕੀਤੀ ਐਂਟਰੀ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ

ਵਿਆਹ ਦੀ ਥਕਾਨ ਕਾਰਨ ਉਹ ਏਨੀਂ ਜ਼ਿਆਦਾ ਥੱਕ ਚੁੱਕੀ ਲੱਗਦੀ ਹੈ ਕਿ ਸਟੇਜ ‘ਤੇ ਕੁਰਸੀ ‘ਤੇ ਬੈਠਣ ਦੌਰਾਨ ਉਹ ਸੌਂਦੀ ਹੋਈ ਦਿਖਾਈ ਦੇ ਰਹੀ ਹੈ । ਨੀਂਦ ਦੀਆਂ ਝਪਕੀਆਂ ਲੈਂਦੀ ਇਸ ਲਾੜੀ ਦੇ ਇਸ ਵੀਡੀਓ ਨੂੰ ਟਾਈ ਵੈਡਿੰਗ ਨੌਟ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ ।

ਹੋਰ ਪੜ੍ਹੋ : ‘ਮੁੱਖ ਮੰਤਰੀ ਵਾਲੀ ਬੱਕਰੀ’ ਖਰੀਦਣ ਵਾਲਾ ਪੁਲਿਸ ਦੀ ਹਿਰਾਸਤ ‘ਚ, ਖ਼ਬਰ ਹੋ ਰਹੀ ਵਾਇਰਲ

ਇਹ ਵੀਡੀਓ ਕਈ ਮਹੀਨੇ ਪਹਿਲਾਂ ਦੀ ਹੈ ਅਤੇ ਲਾੜੀ ਆਰਾਮ ਦੇ ਨਾਲ ਨੀਂਦ ਦੀਆਂ ਝਪਕੀਆਂ ਲੈ ਰਹੀ ਹੈ ਜਦੋਂਕਿ ਲਾੜਾ ਆਪਣੀ ਕੁਰਸੀ ਤੋਂ ੳੁੱਠ ਕੇ ਸ਼ਾਇਦ ਕੁਝ ਰਸਮਾਂ ਨਿਭਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Bride image From instagram

ਕੋਈ ਕਹਿ ਰਿਹਾ ਹੈ ਕਿ ਸ਼ਾਦੀ ਬੋਰਿੰਗ ਹੋ ਗਈ । ਇੱਕ ਹੋਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਮੈਂ ਵੀ ਸੌਂ ਗਈ ਸੀ ਵਿਆਹ ਤੋਂ ਪਹਿਲਾਂ, ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਕਿ ‘ਇਹ ਜ਼ਿਆਦਾਤਰ ਹਿਮਾਚਲ ਵਾਲੇ ਵਿਆਹ ‘ਚ ਅਕਸਰ ਹੁੰਦਾ ਹੈ, ਕਿਉਂਕਿ ਵਿਆਹ ਤੜਕਸਾਰ ਹੁੰਦੇ ਹਨ । ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੜਕੀ ਸੱਜੀ ਫੱਬੀ ਹੈ, ਇਹ ਵਿਆਹ ਹਿਮਾਚਲ ‘ਚ ਹੋ ਰਿਹਾ ਹੈ’।

 

View this post on Instagram

 

A post shared by Tie Wedding Knot ? (@tie_wedding_knot)

Related Post