ਬੰਟੀ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਫੇਕ ਲਵ’

By  Shaminder November 15th 2021 06:14 PM

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ 16 ਨਵੰਬਰ, ਦਿਨ ਮੰਗਲਵਾਰ ਨੂੰ ਬੰਟੀ ਖਾਨ (Bunty Khan) ਅਤੇ ਖਾਨ ਲਿਖਾਰੀ (Khan Likhari) ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ ।ਗੀਤ ਨੂੰ ‘ਫੇਕ ਲਵ’ ਟਾਈਟਲ ਦੇ ਹੇਠ ਰਿਲੀਜ਼ ਕੀਤਾ ਜਾਵੇਗਾ।

Bunty khan

ਹੋਰ ਪੜ੍ਹੋ : ਵੇਸਣ ਵਿੱਚ ਹੁੰਦੀ ਹੈ ਸਭ ਤੋਂ ਵੱਧ ਮਿਲਾਵਟ, ਇਸ ਤਰ੍ਹਾਂ ਪਛਾਣ ਕਰੋ ਅਸਲੀ ਤੇ ਮਿਲਾਵਟੀ ਵੇਸਣ ਦੀ

ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਗੀਤ ‘ਚ ਅੱਜ ਕੱਲ੍ਹ ਦੇ ਫਰਜ਼ੀ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਗੀਤ ਦਾ ਵੀਡੀਓ ਮੋਹਿਤ ਤੰਵਰ ਵੱਲੋਂ ਤਿਆਰ ਕੀਤਾ ਗਿਆ ਹੈ । ਦੀ ਨੌਇਸ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ ।

bunty khan,

ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਅਤੇ ਪੀਟੀਸੀ ਰਿਕਾਰਡਜ਼ ‘ਤੇ ਸੁਣ ਸਕਦੇ ਹੋ ।ਬੰਟੀ ਖ਼ਾਨ ਦੀ ਆਵਾਜ਼ ‘ਚ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਈ ਨਵੇਂ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਪੰਜਾਬੀ ਨਵੇਂ ਗਾਇਕਾਂ ਦੇ ਲਈ ਅਜਿਹਾ ਮੰਚ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਪਣੀ ਪ੍ਰਤਿਭਾ ਨੂੰ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਪਹੁੰਚਾ ਸਕਦੇ ਹੋ ।

 

Related Post