ਮਾਈ ਦੇਸਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੌਪਿਆਂ ਸੀ ਅਣਮੁੱਲ ਖਜ਼ਾਨਾ ,ਵੇਖੋ ਵੀਡਿਓ

By  Lajwinder kaur January 15th 2019 02:43 PM

ਆਪਣੇ ਗੁਰੂਆਂ,ਪੀਰਾਂ ਅਤੇ ਮੁਰਸ਼ਦਾਂ ਨੂੰ ਰੱਬ ਵਾਂਗ ਸਤਿਕਾਰਨਾ ਤਾਂ ਪੰਜਾਬ ਦੇ ਖੂਨ ਚ ਹੀ, ਪਰ ਕੋਈ ਗੁਰੂ ਚੇਲੇ ਨੂੰ ਆਪਣੇ ਤੋਂ ਵੀ ਵੱਡਾ ਰੁਤਬਾ ਬਖਸ਼ੇ  ਤਾਂ ਉਸਦੀ ਇੱਕੋ ਇੱਕ ਮਿਸਾਲ ਸਿਰਫ ਗੁਰੂ ਗੋਬਿੰਦ ਸਿੰਘ ਜੀ ਹੀ ਹਨ।

https://www.youtube.com/watch?v=FrFM0zgak8w

ਹੋਰ ਵੇਖੋ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ ਰਵਿੰਦਰ ਗਰੇਵਾਲ ਦਾ ਨਵਾਂ ਧਾਰਮਿਕ ਗੀਤ

ਮਾਲਵੇ ਦੇ ਛੋਟੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੀ ਬੇਰਾਗਨ ਮਾਈ ਦੇਸਾਂ ਜਿਹਨਾਂ ਨੂੰ ਸਮਾਜਿਕ ਬੰਧਨਾਂ ਦੇ ਕਾਰਨ ਆਪਣੇ ਘਰ ਦੀ ਦਹਿਲੀਜ਼ ਪਾਰ ਨਹੀਂ ਸੀ ਕਰ ਸਕਦੇ। ਪਰ ਬੁਰਜ ਮਾਈ ਦੇਸਾਂ ਜਿਹਨਾਂ ਨੂੰ ਕਲਗੀਆਂ ਵਾਲੇ ਦੇ ਦਰਸ਼ਨਾਂ ਦੀ ਤੰਗ ਰਹਿੰਦੀ ਸੀ। ਜਿਸ ਕਰਕੇ ਉਹ ਆਪਣੇ ਕੱਚੇ ਬੁਰਜ਼ ‘ਚ ਬੈਠੇ ਕੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿਮਰਨ ‘ਚ ਲੱਗੀ ਰਹਿੰਦੀ ਸੀ ਤੇ ਉਹਨਾਂ ਨੂੰ ਆਸ ਸੀ ਕਿ ਇੱਕ ਦਿਨ ਗੁਰੂ ਸਾਹਿਬ ਜੀ ਨਿਮਾਣੀ ਦੇ ਘਰ ਚਰਨ ਜ਼ਰੂਰ ਪਾਉਣਗੇ।

Burj Mai Desan, PTC presents Virsa show on PTC Punjabi

ਆਖਿਰਕਾਰ ਉਹ ਭਾਗਾਂ ਵਾਲਾ ਦਿਨ ਆ ਹੀ ਗਿਆ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਮਾਈ ਦੇਸਾਂ ਜੀ ਦੇ ਪਿਆਰ ਪ੍ਰੇਮ ਭਗਤੀ ਸਦਕਾ ਉਹਨਾਂ ਦੇ ਵਿਹੜੇ ਚਰਨ ਪਾਏ। ਮਾਈ ਦੇਸਾਂ ਜੀ ਨੇ ਗੁਰੂ ਸਾਹਿਬਾਨਾਂ ਦੀ ਦਿਲੋਂ ਸੇਵਾ ਕੀਤੀ ਤੇ ਜਿਸ ਚਲਦੇ ਗੁਰੂ ਜੀ ਨੇ ਕਈ ਦਿਨ ਕੱਚੇ ਬੁਰਜ਼ ‘ਚ ਬਿਤਾਏ। ਦਸਮੇਸ਼ ਪਿਤਾ ਜੀ ਮਾਈ ਦੇਸਾਂ ਦੀ ਸੇਵਾ ਤੋਂ ਖੁਸ਼ ਹੋ ਕਿ ਕਈ ਵਸਤਾਂ ਜਿਵੇਂ ਦਸਮੇਸ਼ ਪਿਤਾ ਜੀ ਦੀ ਦਸਤਾਰ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਦੀਆਂ ਚਰਨ ਛੋਹ ਪ੍ਰਾਪਤ ਪੀਹੜਾ ਸਾਹਿਬ, ਮਾਤਾ ਸੁੰਦਰ ਕੌਰ ਜੀ ਦੀਆਂ ਖੜਾਵਾਂ ਤੇ ਗੁਰੂ ਜੀ ਦੀਆਂ ਹੱਥ ਲਿਖਤਾਂ ਨਿਸ਼ਾਨੀ ਵੱਜੋਂ ਸੌਂਪ ਗਏ। ਬੁਰਜ਼ ਸਾਹਿਬ ਅੱਜ ਵੀ ਮਾਈ ਦੇਸਾਂ ਦੇ ਪਰਿਵਾਰ ਵੱਲੋਂ ਦਸਮੇਸ਼ ਪਿਤਾ ਜੀ , ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦੀਆਂ ਦੀਆਂ ਕਾਫੀ ਨਿਸ਼ਾਨੀਆਂ ਨੂੰ ਪੂਰੀ ਰਹਿਤ ਮਰਿਯਾਦਾ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।

Related Post