ਅਮਰੀਕਾ ਪੁਲਿਸ ਨੇ ਕੋਰੋਨਾ ਵਾਇਰਸ ‘ਚ ਲੋਕਾਂ ਦੀ ਸੇਵਾ ਕਰ ਰਹੇ ਪੰਜਾਬੀ ਸੇਵਾਦਾਰਾਂ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

By  Lajwinder kaur May 1st 2020 03:08 PM

ਕੋਰੋਨਾ ਵਾਇਰਸ ਨੇ ਆਪਣੇ ਪੈਰ ਪੂਰੀ ਦੁਨੀਆ ‘ਚ ਫੈਲਾਏ ਹੋਏ ਨੇ । ਹਰ ਰੋਜ਼ ਇਸ ਵਾਇਰਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਲੋਕ ਮਰ ਰਹੇ ਨੇ । ਮਰਨ ਵਾਲਿਆਂ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ । ਅਜਿਹੇ ‘ਚ ਬਹੁਤ ਸਾਰੇ ਲੋਕ ਬਿਨਾਂ ਕਿਸੇ ਸਵਾਰਥ ਦੇ ਲੋਕ ਸੇਵਾ ਕਰ ਰਹੇ ਨੇ । ਜਿਸ ‘ਚ ਸਭ ਤੋਂ ਅੱਗੇ ਪੰਜਾਬੀ ਕਮਨਿਊਟੀ ਹੈ ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਅਮੀਰਕਾ ਦੇ ਕੈਲੀਫ਼ੋਰਨੀਆ ਸ਼ਹਿਰ ਦੀ ਹੈ । ਕੋਰੋਨਾ ਵਾਇਰਸ ਦੌਰਾਨ ਕੈਲੀਫ਼ੋਰਨੀਆ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਅਮਰੀਕਾ ਦੀ ਪੁਲਿਸ ਨੇ ਸੇਵਾ ਨਿਭਾ ਰਹੇ ਸੇਵਾਦਾਰਾਂ ਦਾ ਧੰਨਵਾਦ ਕੀਤਾ । ਉਨ੍ਹਾਂ ਪੁਲਿਸ ਕਾਰ ਦੇ ਹੌਰਨ ਵਜਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਚੱਕਰ ਲਗਾ ਵੱਖਰੇ ਤਰੀਕੇ ਨਾਲ ਸ਼ੁਕਰਾਨਾ ਅਦਾ ਕੀਤਾ । ਇਸ ਗੁਰਦੁਆਰਾ ਸਾਹਿਬ ਤੋਂ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਤੋਂ ਇਲਾਵਾ ਪੱਕਿਆ ਹੋਇਆ ਭੋਜਨ ਵੀ ਮੁਹੱਇਆ ਕਰਵਾਇਆ ਜਾ ਰਿਹਾ ਹੈ । ਜਿਸ ‘ਚ ਹਸਪਤਾਲ ਅਤੇ ਡਿਊਟੀ ਦੇ ਰਹੇ ਪੁਲਿਸ ਮੁਲਾਜਮਾਂ ਨੂੰ ਭੋਜਨ ਦਿੱਤਾ ਜਾਂਦਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

ਜੇ ਗੱਲ ਕਰੀਏ ਕੋਰੋਨਾ ਵਾਇਰਸ ਦੀ ਤਾਂ ਅਮਰੀਕਾ ‘ਚ ਇੱਕ ਮਿਲੀਅਨ ਤੋਂ ਵੱਧ ਮਾਮਲੇ ਆ ਚੁੱਕੇ ਨੇ ਤੇ ਅਜੇ ਤੱਕ 63,871 ਲੋਕਾਂ ਦੀ ਇਸ ਦੇ ਨਾਲ ਮੌਤ ਹੋ ਚੁੱਕੀ ਹੈ । ਇੰਡੀਆ ‘ਚ ਵੀ ਇਸ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਤੇ ਇਸ ਨੂੰ ਰੋਕਣ ਦੇ ਲਈ ਲਾਕਡਾਊਨ ਲਗਾਇਆ ਹੋਇਆ ਹੈ ।

Related Post