ਮਾਂ ਦੇ ਨਾਲ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ

By  Shaminder May 10th 2022 09:26 PM

ਸੋਸ਼ਲ ਮੀਡੀਆ ‘ਤੇ ਪੰਜਾਬੀ ਸਟਾਰਸ ਦੇ ਨਾਲ ਨਾਲ ਬਾਲੀਵੁੱਡ ਸਿਤਾਰਿਆਂ (Bollywood Star) ਦੀਆਂ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਇੱਕ ਅਜਿਹੀ ਹੀ ਅਦਾਕਾਰਾ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।ਜਿਸ ਨੇ ਬਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਹਾਲਾਂਕਿ ਇਹ ਅਦਾਕਾਰਾ ਹੁਣ ਉਹ ਬਾਲੀਵੁੱਡ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਬਿੱਲੀਆਂ ਅੱਖਾਂ ਵਾਲੀ ਇਹ ਅਦਾਕਾਰਾ ਬਹੁਤ ਹੀ ਜ਼ਿਆਦਾ ਕਿਊਟ ਇਸ ਤਸਵੀਰ ‘ਚ ਨਜ਼ਰ ਆ ਰਹੀ ਹੈ ।

Karisma Kapoor,, image From instagram

ਹੋਰ ਪੜ੍ਹੋ  : ਪਾਕਿਸਤਾਨ ਦੀ ਰਹਿਣ ਵਾਲੀ ਇਸ ਕੁੜੀ ਨੂੰ ਕਿਹਾ ਜਾਂਦਾ ਹੈ ਕਰਿਸ਼ਮਾ ਕਪੂਰ ਦੀ ਕਾਰਬਨ ਕਾਪੀ, ਵੀਡੀਓ ਵਾਇਰਲ

ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਮਾਂ ਬਬੀਤਾ ਦੇ ਨਾਲ ਦਿਖਾਈ ਦੇ ਰਹੀ ਹੈ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵੇਖੀ ਜਾ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਆ ਰਹੀ ਹੈ । ਇਸ ਬੱਚੀ ਦੀ ਭੈਣ ਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

karisma kapoor

ਹੋਰ ਪੜ੍ਹੋ : ਕਰਿਸ਼ਮਾ ਅਤੇ ਕਰੀਨਾ ਮਾਂ ਬਬੀਤਾ ਨੂੰ ਜਨਮਦਿਨ ‘ਤੇ ਦਿੱਤੀ ਸ਼ੁਭਕਾਮਨਾਵਾਂ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਹੁਣ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦੀ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਸੰਜੇ ਕਪੂਰ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ ।

karisma kapoor, image From instagram

ਕਿਉਂਕਿ ਸੰਜੇ ਕਪੂਰ ਦਾ ਰਵੱਈਆ ਕਰੀਨਾ ਕਪੂਰ ਦੇ ਨਾਲ ਠੀਕ ਨਹੀਂ ਸੀ ਰਿਹਾ ਅਤੇ ਸੁਹਾਗ ਰਾਤ ‘ਤੇ ਹੀ ਸੰਜੇ ਕਪੂਰ ਨੇ ਆਪਣੀ ਅਸਲੀਅਤ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ । ਸੰਜੇ ਦੱਤ ਤੋਂ ਕਰਿਸ਼ਮਾ ਕਪੂਰ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਕਰਿਸ਼ਮਾ ਕਪੂਰ ਆਪਣੇ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੀ ਰਹਿੰਦੀ ਹੈ ।

 

View this post on Instagram

 

A post shared by Karisma Kapoor (@therealkarismakapoor)

Related Post