ਰੁਪਿੰਦਰ ਹਾਂਡਾ ਦਾ ਚੰਨ ਹੋ ਗਿਆ ਹੈ ਕੇਅਰਲੈੱਸ ,ਨਹੀਂ ਕਰਦਾ ਕੋਈ ਪਰਵਾਹ ,ਵੇਖੋ ਵੀਡਿਓ 

By  Shaminder January 7th 2019 11:15 AM

ਰੁਪਿੰਦਰ ਹਾਂਡਾ ਦਾ ਚੰਨ ਹੋ ਗਿਆ ਹੈ ਕੇਅਰਲੈੱਸ ਅਤੇ ਉਸ ਨੂੰ ਰੁਪਿੰਦਰ ਹਾਂਡਾ ਦੀ ਕੋਈ ਪਰਵਾਹ ਨਹੀਂ । ਉਹ ਆਪਣੇ ਚੰਨ ਨੂੰ ਰਸਤੇ 'ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ । ਪਰ ਉਸ ਦਾ ਚੰਨ ਉਸ ਦੇ ਨਾਲੋਂ ਜ਼ਿਆਦਾ ਆਪਣੇ ਟਰਾਲਿਆਂ ਦੀ ਕੇਅਰ ਕਰਦਾ ਹੈ । ਜਿਸ ਕਾਰਨ ਉਸ ਨੂੰ ਉਸ ਦੇ ਟਰਾਲਿਆਂ ਨਾਲ ਈਰਖਾ ਹੋਣ ਲੱਗ ਪਈ ਹੈ ।

ਹੋਰ ਵੇਖੋ :ਜਦੋਂ ਟਰੈਕਟਰ ‘ਤੇ ਉੱਚੀ ਅਵਾਜ਼ ‘ਚ ਗਾਣੇ ਲਾ ਕੇ ਰੁਪਿੰਦਰ ਹਾਂਡਾ ਨੇ ਮਾਰੀ ‘ਚ ਗੇੜੀ,ਵੇਖੋ ਵੀਡਿਓ

https://www.youtube.com/watch?v=QKtVi8RSZgw

ਕਿਉਂਕਿ ਰੁਪਿੰਦਰ ਹਮੇਸ਼ਾ ਇਹ ਯੋਜਨਾ ਬਣਾਉਂਦੀ ਹੈ ਕਿ ਉਹ ਆਪਣੇ ਚੰਨ ਨਾਲ ਕਿਤੇ ਘੁੰਮਣ ਜਾਏਗੀ ਪਰ ਉਸ ਦੀਆਂ ਉਮੀਦਾਂ 'ਤੇ ਉਸ ਦਾ ਚੰਨ ਹਮੇਸ਼ਾ ਪਾਣੀ ਫੇਰ ਦਿੰਦਾ ਹੈ

ਹੋਰ ਵੇਖੋ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੁਪਿੰਦਰ ਹਾਂਡਾ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ ,ਵੇਖੋ ਵੀਡਿਓ

careless chann new song careless chann new song

ਕਿਉਂਕਿ ਉਹ ਮਾਪਿਆਂ ਦੀ ਇੱਕਲੀ ਇੱਕਲੀ ਧੀ ਹੈ ਅਤੇ ਉਸ ਦੇ ਮਾਪਿਆਂ ਨੇ ਉਸ ਨੂੰ ਉਸ ਦੇ ਲੜ ਲਾਇਆ ਹੈ ਪਰ ਉਸ ਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ ਉਹ ਆਪਣੇ ਕੰਮ 'ਚ ਏਨਾ ਰੁੱਝਿਆ ਰਹਿੰਦਾ ਹੈ ਕਿ ਉਸ ਨੂੰ ਆਪਣੀ ਪਤਨੀ ਦੀ ਵੀ ਸਾਰ ਨਹੀਂ ।

ਜੇ ਤੁਸੀਂ ਸੋਚ ਰਹੇ ਹੋ ਕਿ ਰੁਪਿੰਦਰ ਹਾਂਡਾ ਦੇ ਪਤੀ ਦੀ ਉਸ ਨਾਲ ਕੋਈ ਖਟਪਟ ਹੋ ਗਈ ਹੈ ਤਾਂ ਅਜਿਹਾ ਨਹੀਂ ਹੈ ਕਿਉਂਕਿ ਅਸੀਂ ਉਨ੍ਹਾਂ ਦੀ ਰੀਅਲ ਨਹੀਂ ਬਲਕਿ ਰੀਲ ਲਾਈਫ ਦੀ ਗੱਲ ਕਰ ਰਹੇ ਹਾਂ । ਉਨ੍ਹਾਂ ਦੇ ਨਵੇਂ ਗੀਤ ਕੇਅਰਲੈੱਸ ਚੰਨ ਦੀ ਗੱਲ ਕਰ ਰਹੇ ਹਾਂ । ਇਸ ਗੀਤ ਦੇ ਬੋਲ ਅਮਰ ਵਿਰਕ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਅਰਪਣ ਬਾਵਾ ਨੇ ।

careless chann new song careless chann new song

 

Related Post