ਕਸ਼ਮੀਰ ਫਾਈਲਜ਼ ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਕਰ ਦਿੱਤਾ ਐਲਾਨ 'ਆਦਿਪੁਰਸ਼' ਦੀਆਂ 10 ਹਜ਼ਾਰ ਟਿਕਟਾਂ ਮੁਫ਼ਤ ਵੰਡੀਆਂ ਜਾਣਗੀਆਂ'

ਬੀਤੇ ਸਾਲ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਹੁਣ 16 ਜੂਨ ਨੂੰ ਸਿਨੇਮਾਘਰਾਂ ਵਿੱਚ ਸਾਨੂੰ 'ਆਦਿਪੁਰਸ਼'ਦੇਖਣ ਨੂੰ ਮਿਲੇਗੀ। ਬੀਤੇ ਦਿਨ ਇਸ ਦਾ ਆਖਰੀ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਟੀਜ਼ਰ ਲਾਂਚ ਹੋਣ ਤੋਂ ਬਾਅਦ ਵਿਜੁਅਲ ਇਫੈਕਟਸ ਨੂੰ ਲੈ ਕੇ ਫਿਲਮ ਦੀ ਕਾਫੀ ਅਲੋਚਨਾ ਹੋਈ ਸੀ ਪਰ ਹੁਣ ਲੋਕਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।.

By  Entertainment Desk June 8th 2023 05:33 PM -- Updated: June 8th 2023 05:34 PM

ਅਦਾਕਾਰ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖਾਨ ਸਟਾਰਰ ਫਿਲਮ ਆਦਿਪੁਰਸ਼ ਐਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਲਗਭਗ 500 ਤੋਂ 700 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਇਸ ਫਿਲਮ ਦੇ ਵਿਜੁਅਲ ਇਫੈਕਟ ਕਾਰਨ ਇਸ ਦੀ ਕਾਫੀ ਅਲੋਚਨਾ ਹੋਈ ਸੀ, ਜਿਸ ਕਾਰਨ ਇਸ ਦੀ ਰਿਲੀਜ਼ ਡੇਟ ਅੱਦੇ ਵਧਾ ਦਿੱਤੀ ਗਈ ਸੀ ਤੇ ਹੁਣ ਆਦਿਪੁਰਸ਼ 16 ਜੂਨ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ ਅਤੇ ਇਸ ਦੌਰਾਨ ਇਸ ਦੀਆਂ ਟਿਕਟਾਂ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫਿਲਮ ਦਿ ਕਸ਼ਮੀਰ ਫਾਈਲਜ਼ ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਫਿਲਮ ਆਦਿਪੁਰਸ਼ ਲਈ 10,000 ਤੋਂ ਵੱਧ ਟਿਕਟਾਂ ਮੁਫਤ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ। 


ਇਸ ਨੂੰ ਲੈ ਕੇ ਅਭਿਸ਼ੇਕ ਅਗਰਵਾਲ ਨੇ ਬੀਤੇ ਦਿਨ ਇੱਕ ਟਵੀਟ ਕਰ ਕੇ ਅਧਿਕਾਰਤ ਪੁਸ਼ਟੀ ਵੀ ਕਰ ਦਿੱਤੀ ਸੀ। ਉਨ੍ਹਾਂ ਦੇ ਟਵੀਟ ਕਰ ਲਿਖਿਆ ਕਿ "#Adipurush ਇੱਕ ਅਜਿਹੀ ਫਿਲਮ ਹੈ ਜੋ ਕਈ ਸਾਲਾਂ ਵਿੱਚ ਇੱਕ ਵਾਰ ਬਣਦੀ ਹੈ। ਭਗਵਾਨ ਸ਼੍ਰੀ ਰਾਮ ਪ੍ਰਤੀ ਮੇਰੀ ਸ਼ਰਧਾ ਦੇ ਲਈ ਮੈਂ ਤੇਲੰਗਾਨਾ ਵਿੱਚ ਸਰਕਾਰੀ ਸਕੂਲਾਂ, ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਨੂੰ 10,000 ਤੋਂ ਵੱਧ ਟਿਕਟਾਂ ਮੁਫਤ ਦੇਣ ਦਾ ਫੈਸਲਾ ਕੀਤਾ ਹੈ।"


ਫਿਲਮ ਨੂੰ ਧਾਰਮਿਕ ਪੱਖੋਂ ਹਿੱਟ ਕਰਨ ਦੀ ਪੂਰੀ ਕੋਸ਼ਿਸ਼:ਮੀਡੀਆ ਰਿਪੋਰਟਾਂ ਮੁਤਾਬਕ ਇਹ ਟਿਕਟਾਂ ਤੇਲੰਗਾਨਾ ਵਿੱਚ ਵੰਡੀਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਟਿਕਟਾਂ ਸਰਕਾਰੀ ਸਕੂਲਾਂ, ਬਿਰਧ ਆਸ਼ਰਮਾਂ ਅਤੇ ਅਨਾਥ ਆਸ਼ਰਮਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ। ਹਾਲ ਹੀ ਵਿੱਚ ਆਦਿਪੁਰਸ਼ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਸੀ ਕਿ ਹਰ ਥੀਏਟਰ ਵਿੱਚ ਹਨੂੰਮਾਨ ਜੀ ਲਈ ਇੱਕ ਸੀਟ ਖਾਲੀ ਰੱਖੀ ਜਾਵੇਗੀ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਸੋਸ਼ਲ ਮੀਡੀਆ 'ਤੇ ਫਿਲਮ ਦੇ ਮੇਕਰਸ ਦੀ ਤਾਰੀਫ ਹੋ ਰਹੀ ਹੈ। ਇਸ ਕਦਮ ਲਈ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।


ਬੀਤੇ ਦਿਨ ਫਿਲਮ ਦਾ ਫਾਈਨਲ ਟ੍ਰੇਲਰ ਤਿਰੂਪਤੀ 'ਚ ਰਿਲੀਜ਼ ਹੋਇਆ ਸੀ । ਮੀਡੀਆ ਰਿਪੋਰਟਾਂ ਮੁਤਾਬਕ ਟ੍ਰੇਲਰ ਰਿਲੀਜ਼ ਲਈ ਕੀਤੇ ਗਏ ਇਸ ਈਵੈਂਟ 'ਤੇ ਕਰੀਬ 3 ਕਰੋੜ ਰੁਪਏ ਖਰਚ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਫਿਲਮ ਆਦਿਪੁਰਸ਼ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਇੱਕ ਪੈਨ ਇੰਡੀਆ ਫਿਲਮ ਹੈ, ਜੋ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਵੀ ਰਿਲੀਜ਼ ਹੋਵੇਗੀ।


Related Post