ਵੈਭਵੀ ਉਪਾਧਿਆਏ ਤੋਂ ਬਾਅਦ ‘ਅਨੁਪਮਾ’ ਫੇਮ ਅਦਾਕਾਰ ਨਿਤੀਸ਼ ਪਾਂਡੇ ਦਾ 51 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਨਿਤੀਸ਼ ਪਾਂਡੇ (Nitesh Pandey) ਜੋ ਕਿ ਕਈ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੇ ਹਨ । ਹੁਣ ਖਬਰ ਇਹ ਹੈ ਕਿ ਅਨੁਪਮਾ ਫੇਮ ਇਸ ਅਦਾਕਾਰ ਨਿਤੀਸ਼ ਪਾਂਡੇ ਦੀ ਕਾਰਡਿਕ ਅਰੈਸਟ ਦੇ ਕਾਰਨ ਮੌਤ ਹੋ ਗਈ ਹੈ ।

By  Shaminder May 24th 2023 11:10 AM -- Updated: May 24th 2023 11:51 AM

ਨਿਤੀਸ਼ ਪਾਂਡੇ (Nitesh Pandey) ਜੋ ਕਿ ਕਈ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੇ ਹਨ । ਹੁਣ ਖਬਰ ਇਹ ਹੈ ਕਿ ਅਨੁਪਮਾ ਫੇਮ  ਇਸ  ਅਦਾਕਾਰ ਨਿਤੀਸ਼ ਪਾਂਡੇ ਦੀ ਕਾਰਡਿਕ ਅਰੈਸਟ ਦੇ ਕਾਰਨ ਮੌਤ ਹੋ ਗਈ ਹੈ । ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ । ਹਾਲੇ ਲੋਕ ਵੈਭਵੀ ਉਪਾਧਿਆਏ ਦੀ ਮੌਤ ਤੋਂ ਉੱਭਰ ਵੀ ਨਹੀਂ ਸਨ ਪਾਏ ਕਿ ਨਿਤੀਸ਼ ਪਾਂਡੇ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।


ਹੋਰ ਪੜ੍ਹੋ :  ਵੈਭਵੀ ਉਪਾਧਿਆਏ ਤੋਂ ਬਾਅਦ ‘ਅਨੁਪਮਾ’ ਫੇਮ ਅਦਾਕਾਰ ਨਿਤੀਸ਼ ਪਾਂਡੇ ਦਾ 51 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਅਦਾਕਾਰ ਨੂੰ 23 ਮਈ ਨੂੰ ਕਾਰਡਿਕ ਅਰੈੱਸਟ ਹੋਇਆ । ਜਿਸ ਤੋਂ ਬਾਅਦ ਅਦਾਕਾਰ ਨੇ ਦਮ ਤੋੜ ਦਿੱਤਾ ਸੀ । ਅਦਾਕਾਰ ਦੀ ਉਮਰ ਮਹਿਜ਼ 51 ਸਾਲ ਦੀ ਸੀ । 


 ‘ਅਨੁਪਮਾ’ ਸ਼ੋਅ ‘ਚ ਨਿਭਾਇਆ ਸੀ ਯਾਦਗਾਰ ਕਿਰਦਾਰ 

ਅਦਾਕਾਰ ਨਿਤੀਸ਼ ਪਾਂਡੇ ਨੇ ‘ਅਨੁਪਮਾ’ ਸੀਰੀਅਲ ਦੇ ਵਿੱਚ ਰੂਪਾਲੀ ਗਾਂਗੂਲੀ ਦੇ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ । ਜਿਉਂ ਹੀ ਨਿਤੀਸ਼ ਦੀ ਮੌਤ ਦੀ ਖ਼ਬਰ ਮਨੋਰੰਜਨ ਜਗਤ ਦੀਆਂ ਹਸਤੀਆਂ ਨੂੰ ਲੱਗੀ ਤਾਂ ਕਿਸੇ ਨੂੰ ਵੀ ਇਸ ‘ਤੇ ਯਕੀਨ ਨਹੀਂ ਸੀ ਹੋਇਆ ।


ਕਿਉਂਕਿ ਕਈਆਂ ਨੇ ਤਾਂ ਹਾਲ ਹੀ ‘ਚ ਅਦਾਕਾਰ ਦੇ ਨਾਲ ਕੰਮ ਵੀ ਕੀਤਾ ਸੀ । ‘ਅਨੁਪਮਾ’ ਸੀਰੀਅਲ ਤੋਂ ਇਲਾਵਾ ਹੋਰ ਵੀ ਕਈ ਟੀਵੀ ਸੀਰੀਅਲਸ ਅਤੇ ਫ਼ਿਲਮਾਂ ‘ਚ ਕੰਮ ਕੀਤਾ ਸੀ  । ਜਿਸ ‘ਚ ‘ਮਦਾਰੀ’, ‘ਰੰਗੂਨ’, ‘ਬਧਾਈ ਦੋ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 




   


 


Related Post