ਅਨੁਪਮ ਖੇਰ ਫ਼ਿਲਮ ‘ਕੈਲੋਰੀ’ ‘ਚ ਸਰਦਾਰ ਦੀ ਭੂਮਿਕਾ ‘ਚ ਆਉਣਗੇ ਨਜ਼ਰ, ਅੰਮ੍ਰਿਤਸਰ ‘ਚ ਕੀਤੀ ਗਈ ਫ਼ਿਲਮ ਦੀ ਸ਼ੂਟਿੰਗ

ਅਨੁਪਮ ਖੇਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ । ਜਿਸ ‘ਚ ਅਦਾਕਾਰ ਇੱਕ ਸਿੱਖ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਦੇ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

By  Shaminder September 18th 2023 01:38 PM

ਅਨੁਪਮ ਖੇਰ (Anupam Kher) ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ । ਜਿਸ ‘ਚ ਅਦਾਕਾਰ ਇੱਕ ਸਿੱਖ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਦੇ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਕੈਲੋਰੀ’ ਫ਼ਿਲਮ ਦਾ ਰੈਪ ਅੱਪ। ਬਹੁਤ ਹੀ ਪਿਆਰਾ ਕਰਿਊ ਕੈਨੇਡਾ ਅਤੇ ਇੰਡੀਆ ਦਾ । ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਨਵੀਂ ਤਰ੍ਹਾਂ ਦਾ ਤਜ਼ਰਬਾ’ ।ਞ


 ਹੋਰ ਪੜ੍ਹੋ :  ਮੀਕਾ ਸਿੰਘ ਦਾ ਅਕਾਂਕਸ਼ਾ ਪੁਰੀ ਦੇ ਨਾਲ ਹੋਇਆ ਬ੍ਰੇਕਅੱਪ, ਗਾਇਕ ਨੇ ਦੱਸੀ ਦੂਰ ਹੋਣ ਦੀ ਵਜ੍ਹਾ

'ਕੈਲੋਰੀ' ਕੈਨੇਡੀਅਨ ਫ਼ਿਲਮ ਹੈ

ਅਨੁਪਮ ਖੇਰ ਦੀ ਫ਼ਿਲਮ ‘ਕੈਲੋਰੀ’ ਕੈਨੇਡੀਅਨ ਫ਼ਿਲਮ ਹੈ । ਜਿਸ ‘ਚ ਅਨੁਪਮ ਖੇਰ ਇੱਕ ਸਿੱਖ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਹ ਉਨ੍ਹਾਂ ਦਾ ੫੪੦ਵਾਂ ਪ੍ਰੋਜੈਕਟ ਹੈ । ਈਸ਼ਾ ਮਰਜਾਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ‘ਚ ਵੀ ਕੀਤੀ ਗਈ ਹੈ । ਜੋ ਕਿ ਪੂਰੀ ਹੋ ਚੁੱਕੀ ਹੈ । 


ਅਨੁਪਮ ਖੇਰ ਨੇ ਕਈ ਯਾਦਗਾਰ ਕਿਰਦਾਰ ਨਿਭਾਏ 

ਅਨੁਪਮ ਖੇਰ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ । ਫ਼ਿਲਮਾਂ ‘ਚ ਅਨੁਪਮ ਖੇਰ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਿਸੇ ਸੰਜੀਦਾ ਸ਼ਖਸ ਦਾ ਕਿਰਦਾਰ ਹੋਵੇ, ਕਾਮੇਡੀ ਹੋਵੇ ਜਾਂ ਫਿਰ ਖਲਨਾਇਕ ਦੀ ਭੂਮਿਕਾ ਨਿਭਾਉਣੀ ਹੋਵੇ । ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । 

View this post on Instagram

A post shared by Anupam Kher (@anupampkher)


 


 

 



Related Post