ਮੀਕਾ ਸਿੰਘ ਦਾ ਅਕਾਂਕਸ਼ਾ ਪੁਰੀ ਦੇ ਨਾਲ ਹੋਇਆ ਬ੍ਰੇਕਅੱਪ, ਗਾਇਕ ਨੇ ਦੱਸੀ ਦੂਰ ਹੋਣ ਦੀ ਵਜ੍ਹਾ

ਮੀਕਾ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਕਾਂਕਸ਼ਾ ਪੁਰੀ ਦੇ ਨਾਲ ਨਜ਼ਦੀਕੀਆਂ ਕਰਕੇ ਚਰਚਾ ‘ਚ ਸਨ । ਪਰ ਹੁਣ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਹੈ । ਗਾਇਕ ਮੀਕਾ ਸਿੰਘ ਨੇ ਹੁਣ ਇਨ੍ਹਾਂ ਖਬਰਾਂ ‘ਤੇ ਆਪਣੀ ਚੁੱਪ ਤੋੜੀ ਹੈ ਅਤੇ ਦੱਸਿਆ ਹੈ ਕਿ ਕਿਉਂ ਗਾਇਕ ਨੇ ਅਕਾਂਕਸ਼ਾ ਪੁਰੀ ਤੋਂ ਦੂਰੀ ਬਣਾਈ ।

Reported by: PTC Punjabi Desk | Edited by: Shaminder  |  September 18th 2023 12:09 PM |  Updated: September 18th 2023 12:09 PM

ਮੀਕਾ ਸਿੰਘ ਦਾ ਅਕਾਂਕਸ਼ਾ ਪੁਰੀ ਦੇ ਨਾਲ ਹੋਇਆ ਬ੍ਰੇਕਅੱਪ, ਗਾਇਕ ਨੇ ਦੱਸੀ ਦੂਰ ਹੋਣ ਦੀ ਵਜ੍ਹਾ

ਮੀਕਾ ਸਿੰਘ (Mika Singh) ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਕਾਂਕਸ਼ਾ ਪੁਰੀ ਦੇ ਨਾਲ ਨਜ਼ਦੀਕੀਆਂ ਕਰਕੇ ਚਰਚਾ ‘ਚ ਸਨ । ਪਰ ਹੁਣ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਹੈ । ਗਾਇਕ ਮੀਕਾ ਸਿੰਘ ਨੇ ਹੁਣ ਇਨ੍ਹਾਂ ਖਬਰਾਂ ‘ਤੇ ਆਪਣੀ ਚੁੱਪ ਤੋੜੀ ਹੈ ਅਤੇ ਦੱਸਿਆ ਹੈ ਕਿ ਕਿਉਂ ਗਾਇਕ ਨੇ ਅਕਾਂਕਸ਼ਾ ਪੁਰੀ ਤੋਂ ਦੂਰੀ ਬਣਾਈ । 

ਹੋਰ ਪੜ੍ਹੋ :  ‘ਮਿਸ਼ਨ ਰਾਣੀਗੰਜ’ ਦਾ ਗੀਤ ‘ਜਲਸਾ 2.0’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਰਿਲੀਜ਼

‘ਮੀਕਾ ਦੀ ਵਹੁਟੀ’ ‘ਚ ਅਕਾਂਕਸ਼ਾ ਬਣੀ ਸੀ ਲਾੜੀ 

ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ ਨੇ ਸ਼ੋਅ ‘ਮੀਕਾ ਦੀ ਵਹੁਟੀ’ ‘ਚ ਭਾਗ ਲਿਆ ਸੀ । ਇਸ ਸ਼ੋਅ ਤੋਂ ਬਾਅਦ ਦੋਵਾਂ ਨੂੰ ਇੱਕਠਿਆਂ ਬਹੁਤ ਹੀ ਘੱਟ ਵੇਖਿਆ ਗਿਆ ਸੀ । ਅਕਾਂਕਸ਼ਾ ਪੁਰੀ ਨੇ ਵੀ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਹ ਸਿੰਗਲ ਹਨ । ਪਰ ਹੁਣ ਮੀਕਾ ਨੇ ਵੀ ਇਸ ‘ਤੇ ਆਪਣੀ ਚੁੱਪ ਤੋੜ ਦਿੱਤੀ ਹੈ ।

ਹਾਲ ਹੀ ‘ਚ ਮੀਕਾ ਸਿੰਘ ਨੇ ਕਿਹਾ ਕਿ ਜਦੋਂ ਉਹ ਸ਼ੋਅ ‘ਚ ਆਏ ਸਨ ਤਾਂ ਇਸੇ ਲਈ ਆਏ ਸਨ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ ।ਕਿਉਂਕਿ ਉਨ੍ਹਾਂ ਦੇ ਦੋਸਤ ਵੀ ਚਾਹੁੰਦੇ ਸਨ ਕਿ ਉਹ ਵਿਆਹ ਕਰਵਾਉਣ । ਪਰ ਅਕਾਂਕਸ਼ਾ ਦਾ ਫੀਲਡ ਵੱਖਰਾ ਸੀ ਅਤੇ ਮੇਰਾ ਖੇਤਰ ਗਾਇਕੀ ਦਾ ਹੈ । ਜਿਸ ਤੋਂ ਬਾਅਦ ਅਸੀਂ ਵਧੀਆ ਦੋਸਤ ਬਣੇ ਰਹਿਣ ਦਾ ਫੈਸਲਾ ਕੀਤਾ । 

ਮੀਕਾ ਸਿੰਘ ਨੇ ਦਿੱਤੇ ਕਈ ਹਿੱਟ ਗੀਤ 

 ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ‘ਸਾਵਣ ਮੇਂ ਲੱਗ ਗਈ ਆਗ’ ਗੀਤ ਦੇ ਨਾਲ ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣੀ। ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਨ੍ਹਾਂ ਨੇ ਗਾਏ । ਜਿਸ ‘ਚ ਗੱਭਰੂ,ਮੌਜਾਂ ਹੀ ਮੌਜਾਂ, ਰਾਨੀ ਤੂੰ ਮੈਂ ਰਾਜਾ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।  

 

 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network