ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਪਰਣਾ ਕਾਣੇਕਰ ਦਾ ਦਿਹਾਂਤ, ਕਈ ਟੀਵੀ ਸੀਰੀਅਲ ‘ਚ ਕੀਤਾ ਸੀ ਕੰਮ

ਟੀਵੀ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਪਰਣਾ ਕਾਣੇਕਰ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

By  Shaminder November 6th 2023 01:19 PM

ਟੀਵੀ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਪਰਣਾ ਕਾਣੇਕਰ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਆਪਣੇ ਕਿਰਦਾਰ ‘ਜਾਨਕੀ ਬਾ’ ਦੇ ਨਾਲ ਮਸ਼ਹੂਰ ਹੋਈ ਸੀ । ਅਦਾਕਾਰਾ ਦੀ ਉਮਰ 83 ਸਾਲ ਸੀ । ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।


ਹੋਰ ਪੜ੍ਹੋ : 
ਮਨੀਸ਼ ਮਲਹੋਤਰਾ ਦੀ ਪ੍ਰੀ-ਦੀਵਾਲੀ ਪਾਰਟੀ 'ਚ ਐਸ਼ਵਰਿਆ ਰਾਏ,ਸਾਰਾ ਅਲੀ ਖ਼ਾਨ,ਰਵੀਨਾ ਟੰਡਨ ਸਣੇ ਕਈ ਕਲਾਕਾਰਾਂ ਨੇ ਕੀਤੀ ਸ਼ਿਰਕਤ

ਲਵੀ ਸਾਸਨ ਨੇ ਦਿੱਤੀ ਦਿਹਾਂਤ ਦੀ ਜਾਣਕਾਰੀ 

 ਇਸ ਸਬੰਧੀ ਪਾਪੂਲਰ ਸ਼ੋਅ ‘ਸਾਥ ਨਿਭਾਨਾ ਸਾਥੀਆ’ ਦੇ ਕਲਾਕਾਰ ਆਪਣੇ ਸ਼ੋਅ ਦੇ ਇੱਕ ਪਿਆਰੇ ਮੈਂਬਰ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਦੇ ਕੋ-ਸਟਾਰ ਸੋਗ ‘ਚ ਹਨ ।ਲਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਬੁਰੀ ਖ਼ਬਰ ਦੇ ਨਾਲ ਉਨ੍ਹਾਂ ਦਾ ਮਨ ਦੁਖੀ ਹੋ ਗਿਆ ਹੈ ।


ਉਨ੍ਹਾਂ ਨੇ ਅਪਰਣਾ ਨੂੰ ਸਭ ਤੋਂ ਸੁੰਦਰ ਅਤੇ ਮਜ਼ਬੂਤ ਵਿਅਕਤੀ ਦੱਸਿਆ ਹੈ । ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਗਜ ਕਲਾਕਾਰ ਦੇ ਨਾਲ ਸ਼ਾਨਦਾਰ ਸਮਾਂ ਬਿਤਾਇਆ ਹੈ । ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਆਉਣ  ਤੋਂ ਬਾਅਦ ਦੇਵੋਲੀਨਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । 

View this post on Instagram

A post shared by Viral Bhayani (@viralbhayani)






Related Post