ਮਨੀਸ਼ ਮਲਹੋਤਰਾ ਦੀ ਪ੍ਰੀ-ਦੀਵਾਲੀ ਪਾਰਟੀ 'ਚ ਐਸ਼ਵਰਿਆ ਰਾਏ,ਸਾਰਾ ਅਲੀ ਖ਼ਾਨ,ਰਵੀਨਾ ਟੰਡਨ ਸਣੇ ਕਈ ਕਲਾਕਾਰਾਂ ਨੇ ਕੀਤੀ ਸ਼ਿਰਕਤ

ਦੀਵਾਲੀ ਬਾਰਾਂ ਨਵੰਬਰ ਨੂੰ ਹੈ । ਇਸ ਤੋਂ ਪਹਿਲਾਂ ਸੈਲੀਬ੍ਰੇਟੀਜ਼ ਦੀ ਦੀਵਾਲੀ ਸ਼ੁਰੂ ਹੋ ਚੁੱਕੀ ਹੈ । ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਵੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।

Reported by: PTC Punjabi Desk | Edited by: Shaminder  |  November 06th 2023 12:06 PM |  Updated: November 06th 2023 12:58 PM

ਮਨੀਸ਼ ਮਲਹੋਤਰਾ ਦੀ ਪ੍ਰੀ-ਦੀਵਾਲੀ ਪਾਰਟੀ 'ਚ ਐਸ਼ਵਰਿਆ ਰਾਏ,ਸਾਰਾ ਅਲੀ ਖ਼ਾਨ,ਰਵੀਨਾ ਟੰਡਨ ਸਣੇ ਕਈ ਕਲਾਕਾਰਾਂ ਨੇ ਕੀਤੀ ਸ਼ਿਰਕਤ

ਦੀਵਾਲੀ (Diwali 2023) ਬਾਰਾਂ ਨਵੰਬਰ ਨੂੰ ਹੈ । ਇਸ ਤੋਂ ਪਹਿਲਾਂ ਸੈਲੀਬ੍ਰੇਟੀਜ਼ ਦੀ ਦੀਵਾਲੀ ਸ਼ੁਰੂ ਹੋ ਚੁੱਕੀ ਹੈ । ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਵੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਸਾਰਾ ਅਲੀ ਖ਼ਾਨ, ਰਵੀਨਾ ਟੰਡਨ, ਅਨੰਨਿਆ ਪਾਂਡੇ, ਰਾਸ਼ਾ ਥਡਾਨੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।

ਹੋਰ ਪੜ੍ਹੋ :  ਗੁਰੁ ਹਰਿ ਰਾਇ ਸਾਹਿਬ ਜੀ ਦਾ ਅੱਜ ਹੈ ਜੋਤੀ ਜੋਤਿ ਦਿਵਸ, ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰ ਕੀਤਾ ਗੁਰੁ ਸਾਹਿਬ ਨੂੰ ਯਾਦ

ਇਸ ਮੌਕੇ ਦੀਵਾਲੀ ਪਾਰਟੀ ‘ਚ ਹਰ ਕਿਸੇ ਨੇ ਖੂਬ ਮਸਤੀ ਕੀਤੀ । ਬੀਤੇ ਦਿਨੀਂ ਪਰੀਣੀਤੀ ਚੋਪੜਾ ਨੇ ਵੀ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ । ‘ਦੀਵਾਲੀ ਬਿਗੇਨ’ । 

ਏਕਤਾ ਕਪੂਰ ਸਾਰਾ ਅਲੀ ਦਿਖੀਆਂ ਬੇਹੱਦ ਖੂਬਸੂਰਤ 

ਮਨੀਸ਼ ਮਲਹੋਤਰਾ ਵੱਲੋਂ ਰੱਖੀ ਗਈ ਦੀਵਾਲੀ ਪਾਰਟੀ ‘ਚ ਏਕਤਾ ਕਪੂਰ ਨੇ ਰਾਣੀ ਕਲਰ ਦਾ ਪਲਾਜ਼ੋ ਸੂਟ ਪਾਇਆ ਹੋਇਆ ਸੀ ਅਤੇ ਸਾਰਾ ਅਲੀ ਖ਼ਾਨ ਵੀ ਪਿੰਕ ਕਲਰ ਦੇ ਲਹਿੰਗੇ ‘ਚ ਬਹੁਤ ਖੂਬਸੂਰਤ ਨਜ਼ਰ ਆਈ ।

ਜਦੋਂਕਿ ਐਸ਼ਵਰਿਆ ਰਾਏ ਬੱਚਨ ਵੀ ਲਾਲ ਰੰਗ ਦੇ ਪਲਾਜ਼ੋ ਸੂਟ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ । ਇਸ ਤੋਂ ਇਲਾਵਾ ਸ਼ਵੇਤਾ ਸ਼ੈੱਟੀ ਬਲੈਕ ਕਲਰ ਦੀ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਸੀ । ਸੋਨਮ ਕਪੂਰ ਗੋਲਡਨ ਰੰਗ ਦੀ ਸਾੜ੍ਹੀ ‘ਚ ਬੇਹੱਦ ਸੋਹਣੀ ਦਿਖ ਰਹੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network