ਸੈਲੀਬ੍ਰੇਟੀਜ਼ ਦਾ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਸ਼ੁਰੂ, ਪਰੀਣੀਤੀ ਚੋਪੜਾ ਨੇ ਝਲਕ ਕੀਤੀ ਸਾਂਝੀ

ਬਾਲੀਵੁੱਡ ਸੈਲੀਬ੍ਰੇਟੀਜ਼ ਦਾ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।ਨਵ-ਵਿਆਹੀ ਜੋੜੀ ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਵੀ ਦੀਵਾਲੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ‘ਚ ਜੁਟੇ ਹਨ ।

Reported by: PTC Punjabi Desk | Edited by: Shaminder  |  November 04th 2023 04:12 PM |  Updated: November 04th 2023 04:12 PM

ਸੈਲੀਬ੍ਰੇਟੀਜ਼ ਦਾ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਸ਼ੁਰੂ, ਪਰੀਣੀਤੀ ਚੋਪੜਾ ਨੇ ਝਲਕ ਕੀਤੀ ਸਾਂਝੀ

ਬਾਲੀਵੁੱਡ ਸੈਲੀਬ੍ਰੇਟੀਜ਼ ਦਾ ਪ੍ਰੀ-ਦੀਵਾਲੀ (Pre Diwali Celebration)ਸੈਲੀਬ੍ਰੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।ਨਵ-ਵਿਆਹੀ ਜੋੜੀ ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਵੀ ਦੀਵਾਲੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ‘ਚ ਜੁਟੇ ਹਨ । ਅਦਾਕਾਰਾ ਪਰੀਣੀਤੀ ਚੋਪੜਾ ਨੇ ਪ੍ਰੀ-ਦੀਵਾਲੀ (Diwali 2023) ਸੈਲੀਬ੍ਰੇਸ਼ਨ ਦੀ ਝਲਕ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ :  ਸਵਰੂਪ ਸਿੰਘ ਨੇ ਚੱਲਦੀ ਬਾਈਕ ‘ਤੇ ਬਣਾਈ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੋਸਾਂਝ ਦੀ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਜਿਸ ‘ਚ ਅਦਾਕਾਰਾ ਪਲਾਜ਼ੋ ਸੂਟ ‘ਚ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰਾ ਨੇ ਲਿਖਿਆ ‘ਦੀਵਾਲੀ ਸ਼ੁਰੂ’ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 

ਹਾਲ ਹੀ ‘ਚ ਪਰੀਣੀਤੀ ਚੋਪੜਾ ਦਾ  ਹੋਇਆ ਵਿਆਹ 

ਅਦਾਕਾਰਾ ਪਰੀਣੀਤੀ ਚੋਪੜਾ ਨੇ ਹਾਲ ਹੀ ‘ਚ ਰਾਘਵ ਚੱਢਾ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ।

ਜਿਸ ‘ਚ ਅਦਾਕਾਰਾ ਨੇ ਲਾਲ ਰੰਗ ਦੀ ਡਰੈੱਸ ਪਾਈ ਸੀ ਅਤੇ ਰਾਘਵ ਚੱਢਾ ਉਸ ਦਾ ਵਰਤ ਖੁਲਵਾਉਂਦੇ ਹੋਏ ਨਜ਼ਰ ਆਏ ਸਨ । ਹੁਣ ਵਿਆਹ ਤੋਂ ਬਾਅਦ ਅਦਾਕਾਰਾ ਆਪਣੀ ਪਹਿਲੀ ਦੀਵਾਲੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਐਕਸਾਈਟਡ ਹੈ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network