ਸਵਰੂਪ ਸਿੰਘ ਨੇ ਚੱਲਦੀ ਬਾਈਕ ‘ਤੇ ਬਣਾਈ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੋਸਾਂਝ ਦੀ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ । ਜੋ ਕੁਝ ਕੁ ਮਿੰਟਾਂ ‘ਚ ਹੀ ਵਾਇਰਲ ਹੋ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦਰਅਸਲ ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਸ਼ਖਸ ਦਾ ਨਾਂਅ ਸਵਰੂਪ ਸਿੰਘ ਹੈ ।

Written by  Shaminder   |  November 04th 2023 03:12 PM  |  Updated: November 04th 2023 03:12 PM

ਸਵਰੂਪ ਸਿੰਘ ਨੇ ਚੱਲਦੀ ਬਾਈਕ ‘ਤੇ ਬਣਾਈ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੋਸਾਂਝ ਦੀ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਹੈ । ਜੋ ਕੁਝ ਕੁ ਮਿੰਟਾਂ ‘ਚ ਹੀ ਵਾਇਰਲ ਹੋ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦਰਅਸਲ ਇਸ  ਵੀਡੀਓ ‘ਚ ਦਿਖਾਈ ਦੇਣ ਵਾਲੇ ਸ਼ਖਸ ਦਾ ਨਾਂਅ ਸਵਰੂਪ ਸਿੰਘ ਹੈ । ਜੋ ਇੱਕ ਕਲਾਕਾਰ ਹੈ, ਪਰ ਇਹ ਕਲਾਕਾਰ ਆਪਣੀ ਵੱਖਰੀ ਕਲਾ ਦੇ ਲਈ ਜਾਣਿਆ ਜਾਂਦਾ ਹੈ ।

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਕਰ ਰਿਹਾ ਭਰਾ ਦੇ ਵਿਆਹ ਦੀਆਂ ਤਿਆਰੀਆਂ, ਵੀਡੀਓ ਕੀਤਾ ਸਾਂਝਾ

ਦਰਅਸਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਵਰੂਪ  ਨਾਂਅ ਦਾ ਇਹ ਕਲਾਕਾਰ ਬੁਲੈਟ ‘ਤੇ ਸਵਾਰ ਹੈ ਅਤੇ ਚੱਲਦੀ ਬਾਈਕ ‘ਤੇ ਇਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਇਸ ਤੋਂ ਇਲਾਵਾ ਉਸ ਨੇ ਬਾਈਕ ‘ਤੇ ਸਵਾਰ ਹੋ ਕੇ ਦਿਲਜੀਤ ਦੋਸਾਂਝ ਦੀ ਵੀ ਤਸਵੀਰ ਤਿਆਰ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਇਸ ਤੋਂ ਇਲਾਵਾ ਸਵਰੂਪ ਹੋਰ ਵੀ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕਿਆ ਹੈ । 

 

ਲੋਕਾਂ ਨੇ ਦਿੱਤੇ ਰਿਐਕਸ਼ਨ

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੋਈ ਕਲਾਕਾਰ ਦੀ ਇਸ ਕਲਾ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਕੋਈ ਕਮੈਂਟ ਬਾਕਸ ‘ਚ ਨਸੀਹਤ ਦੇ ਰਿਹਾ ਹੈ ਕਿ ਭਰਾਵਾ ਘਰ ਬਹਿ ਕੇ ਬਣਾਇਆ ਕਰ । 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network