ਗੁਰੁ ਹਰਿ ਰਾਇ ਸਾਹਿਬ ਜੀ ਦਾ ਅੱਜ ਹੈ ਜੋਤੀ ਜੋਤਿ ਦਿਵਸ, ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰ ਕੀਤਾ ਗੁਰੁ ਸਾਹਿਬ ਨੂੰ ਯਾਦ

ਅੱਜ ਗੁਰੁ ਹਰਿ ਰਾਇ ਸਾਹਿਬ ਜੀ ਦਾ ਅੱਜ ਜੋਤੀ ਜੋਤਿ ਦਿਵਸ ਹੈ । ਇਸ ਮੌਕੇ ਸੰਗਤਾਂ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ ।

Written by  Shaminder   |  November 06th 2023 10:59 AM  |  Updated: November 06th 2023 11:09 AM

ਗੁਰੁ ਹਰਿ ਰਾਇ ਸਾਹਿਬ ਜੀ ਦਾ ਅੱਜ ਹੈ ਜੋਤੀ ਜੋਤਿ ਦਿਵਸ, ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰ ਕੀਤਾ ਗੁਰੁ ਸਾਹਿਬ ਨੂੰ ਯਾਦ

ਅੱਜ ਗੁਰੁ ਹਰਿ ਰਾਇ ਸਾਹਿਬ ਜੀ (Guru Har Rai Sahib ji) ਦਾ ਅੱਜ ਜੋਤੀ ਜੋਤਿ ਦਿਵਸ ਹੈ । ਇਸ ਮੌਕੇ ਸੰਗਤਾਂ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅੱਜ ਦੇ ਦਿਹਾੜੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਜੋਤੀ ਜੋਤਿ  ਸਮਾ ਗਏ ਸੀ ਅਤੇ ਅੱਜ ਦੇ ਹੀ ਦਿਨ ਧੰਨ ਧੰਨ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ  ਅੱਜ ਦੇ ਦਿਹਾੜੇ  ਗੁਰਤਾ ਗੱਦੀ  ਉੱਤੇ ਬਿਰਾਜਮਾਨ ਹੋਏ ਸੀ ।   

ਹੋਰ ਪੜ੍ਹੋ :  ਤਸਵੀਰ ‘ਚ ਨਜ਼ਰ ਆ ਰਿਹਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਇਸ ਦਿਹਾੜੇ ਗੁਰੂ ਸਾਹਿਬ ਜੀਆਂ ਨੂੰ ਕੋਟਿ ਕੋਟਿ ਪ੍ਰਣਾਮ’। ਅੱਜ ਦੇ ਦਿਨ ਸੰਗਤਾਂ ਵੀ ਗੁਰੁ ਘਰਾਂ ‘ਚ ਜਾ ਕੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । 

ਦਰਸ਼ਨ ਔਲਖ ਦਾ ਵਰਕ ਫ੍ਰੰਟ 

ਦਰਸ਼ਨ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਫ਼ਿਲਮਾਂ ‘ਚ ਸਰਗਰਮ ਹਨ । ਉਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network