Arshad Warsi Birthday: ਜਾਣੋ ਘਰ-ਘਰ ਲਿਪਸਟਿਕਾਂ ਵੇਚਣ ਵਾਲੇ ਅਰਸ਼ਦ ਵਾਰਸੀ ਕਿੰਝ ਬਣੇ ਬਾਲੀਵੁੱਡ ਸਟਾਰ

ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਕਦੇ ਆਪਣਾ ਢਿੱਡ ਭਰਨ ਲਈ ਘਰ-ਘਰ ਲਿਪਸਟਿਕਾਂ ਵੇਚਣ ਵਾਲੇ ਅਰਸ਼ਦ ਵਾਰਸੀ ਦੀ ਬਾਲੀਵੁੱਡ ਵਿੱਚ ਐਂਟਰੀ ਕਿਵੇਂ ਹੋਈ ਆਓ ਜਾਣਦੇ ਹਾਂ।

By  Pushp Raj April 19th 2024 11:54 AM

Happy Birthday Arshad Warsi: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਕਦੇ ਆਪਣਾ ਢਿੱਡ ਭਰਨ ਲਈ ਘਰ-ਘਰ ਲਿਪਸਟਿਕਾਂ ਵੇਚਣ ਵਾਲੇ ਅਰਸ਼ਦ ਵਾਰਸੀ ਦੀ ਬਾਲੀਵੁੱਡ ਵਿੱਚ ਐਂਟਰੀ ਕਿਵੇਂ ਹੋਈ ਆਓ ਜਾਣਦੇ ਹਾਂ।  

ਅਰਸ਼ਦ ਵਾਰਸੀ ਦਾ ਜਨਮ 

ਅਰਸ਼ਦ ਵਾਰਸੀ ਦਾ ਜਨਮ 19 ਅਪ੍ਰੈਲ ਸਾਲ 1968 ‘ਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਅਹਿਮਦ ਅਲੀ ਖਾਨ ਸੀ। ਅਰਸ਼ਦ ਵਾਰਸੀ ਦੇ ਕਿਸੇ ਫਿਲਮੀ ਪਰਿਵਾਰ ਨਾਲ ਸਬੰਧਤ ਨਹੀਂ ਸਨ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਤੇ ਕਾਮਯਾਬੀ ਹਾਸਲ ਕੀਤੀ। 

View this post on Instagram

A post shared by Arshad Warsi (@arshad_warsi)


 ਮਾਤਾ-ਪਿਤਾ ਦੇ ਦਿਹਾਂਤ ਮਗਰੋਂ ਕਰਨਾ ਪਿਆ ਸੰਘਰਸ਼ 

ਅਰਸ਼ਦ ਵਾਰਸੀ ਦੇ ਬੇਹੱਦ ਨਿੱਕੀ ਉਮਰੇ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ‘ਹੱਡੀਆਂ ਦੇ ਕੈਂਸਰ’ ਕਾਰਨ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਪਿਤਾ ਦੇ ਦਿਹਾਂਤ ਤੋਂ ਦੋ ਸਾਲ ਬਾਅਦ ਹੀ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ। ਮਾਪਿਆਂ ਦੇ ਦਿਹਾਂਤ ਮਗਰੋਂ ਅਰਸ਼ਦ ਨੂੰ ਆਰਥਿਕ ਤੰਗੀ ਤੇ ਸੰਘਰਸ਼ ਕਰਨਾ ਪਿਆ। ਆਪਣਾ ਢਿੱਡ ਭਰਨ ਲਈ ਉਹ ਨੇ ਆਪਣੀ 10 ਵੀਂ ਜਮਾਤ ਦੀ ਪੜ੍ਹਾਈ ਛੱਡ ਕੇ ਸੇਲਸਮੈਨ ਬਣ ਗਏ ਅਤੇ ਘਰ -ਘਰ ਜਾ ਕੇ ਲਿਪਸਿਕ ਤੇ ਕਾਸਮੈਟਿਕ ਦਾ ਸਮਾਨ ਵੇਚਣ ਲੱਗ ਪਏ।  ਕੁਝ ਸਮੇਂ ਬਾਅਦ ਉਸ ਨੂੰ ਫੋਟੋ ਲੈਬ ਵਿੱਚ ਨੌਕਰੀ ਮਿਲ ਗਈ। ਇਸ ਤੋਂ ਬਾਅਦ ਉਹ ਅਕਬਰ ਸਾਮੀ ਦੇ ਡਾਂਸ ਗਰੁੱਪ ‘ਚ ਸ਼ਾਮਲ ਹੋ ਗਏ। 

ਡਾਂਸ ਤੋਂ ਇੰਝ ਸ਼ੁਰੂ ਹੋਇਆ ਫਿਲਮਾਂ ਤੱਕ ਦਾ ਸਫਰ 

ਆਪਣੀ ਪ੍ਰਤਿਭਾ ਦੇ ਕਾਰਨ, ਅਰਸ਼ਦ ਨੂੰ ਅਕਬਰ ਸਾਮੀ ਦੇ ਡਾਂਸ ਗਰੁੱਪ ਵਿੱਚ ਸ਼ਾਮਲ ਹੋਣ ਦਾ ਆਫਰ ਮਿਲਿਆ। ਇਸ ਸਮੇਂ ਅਰਸ਼ਦ ਨੇ ਠਿਕਾਣਾ ਅਤੇ ਕਾਸ਼ ਫਿਲਮਾਂ ਵਿੱਚ ਬਤੌਰ ਕੋਰੀਓਗ੍ਰਾਫਰ ਕੰਮ ਕੀਤਾ। ਅਰਸ਼ਦ ਵਾਰਸੀ ਨੂੰ ਡਾਂਸ ਵਿੱਚ ਬਹੁਤ ਦਿਲਚਸਪੀ ਸੀ, ਉਨ੍ਹਾਂ ਨੇ ਸਾਲ 1991 ਵਿੱਚ ਲੰਡਨ ਵਿੱਚ ਹੋਏ ਡਾਂਸ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣਾ ਡਾਂਸ ਸਟੂਡੀਓ ਖੋਲ੍ਹਿਆ। ਅਰਸ਼ਦ ਵਾਰਸੀ ਸ਼੍ਰੀਦੇਵੀ ਅਤੇ ਅਨਿਲ ਕਪੂਰ ਦੀ ਫਿਲਮ ਰੂਪ ਕੀ ਰਾਣੀ ਚੋਰਾਂ ਦਾ ਰਾਜਾ ਦੇ ਕੋਰੀਓਗ੍ਰਾਫਰ ਵੀ ਰਹੇ ਹਨ।

ਜਯਾ ਬੱਚਨ ਨੇ ਹੀਰੋ ਬਨਣ 'ਚ ਕੀਤੀ ਅਰਸ਼ਦ ਦੀ ਮਦਦ 

ਇੱਕ ਵਾਰ ਜਯਾ ਬੱਚਨ ਨੇ ਅਰਸ਼ਦ ਨੂੰ ਡਾਂਸ ਦੀ ਕੋਰੀਓਗ੍ਰਾਫੀ ਕਰਦੇ ਹੋਏ ਵੇਖਿਆ। ਉਸ ਸਮੇਂ ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਹਾਊਸ ABCL ਦੀ ਫਿਲਮ  ‘ਤੇਰੇ ਮੇਰੇ ਸਪਨੇ’ ਲਈ ਟੀਮ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਸੀ। ਜਯਾ ਨੇ ਅਰਸ਼ਦ ਵਾਰਸੀ ਨੂੰ ਬਤੌਰ ਸਹਿ ਅਭਿਨੇਤਾ ਕਾਸਟ ਕੀਤਾ। ਇਸ ਫਿਲਮ ਦਾ ਗੀਤ ਆਂਖ ਮੇਰੀਏ ਜ਼ਬਰਦਸਤ ਹਿੱਟ ਹੋਇਆ ਪਰ ਇਹ ਫਿਲਮ ਬਾਕਸ ਆਫਿਸ ‘ਤੇ ਕੁਝ ਕਮਾਲ ਨਹੀਂ ਦਿਖਾ ਸਕੀ।

ਪਹਿਲੀ ਫਿਲਮ ਦੇ ਫਲਾਪ ਹੋਣ ਤੋਂ ਬਾਅਦ ਅਰਸ਼ਦ ਨੂੰ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਰਸ਼ਦ ਬੇਤਾਬੀ, ਹੀਰੋ ਹਿੰਦੁਸਤਾਨੀ, ਹੋਗੀ ਪਿਆਰ ਕੀ ਜੀਤ, ਮੁਝੇ ਮੇਰੀ ਬੀਵੀ ਸੇ ਬਚਾਓ, ਜਾਨੀ ਦੁਸ਼ਮਨ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਏ।

View this post on Instagram

A post shared by Arshad Warsi (@arshad_warsi)


ਹੋਰ ਪੜ੍ਹੋ : ਗੁਰਮੀਤ ਚੌਧਰੀ ਨੇ ਖਾਸ ਅੰਦਾਜ਼ 'ਚ ਮਨਾਇਆ ਪਤਨੀ ਦੇਬੀਨਾ ਬੋਨਰਜੀ ਦਾ ਜਨਮਦਿਨ, ਵੇਖੋ ਤਸਵੀਰਾਂ

ਅਰਸ਼ਦ ਵਾਰਸੀ ਨੂੰ ਅੱਜ ਵੀ ਪਸੰਦ ਹੈ ਡਾਂਸ

ਮਲਹਾਰ ਫਿਲਮ ਫੈਸਟੀਵਲ ਦੀ ਜੱਜਮੈਂਟ ਕਰਦੇ ਹੋਏ ਅਰਸ਼ਦ ਨੇ ਪ੍ਰਤੀਭਾਗੀ ਮਾਰੀਆ ਗੋਰੇਟੀ ਨਾਲ ਮੁਲਾਕਾਤ ਕੀਤੀ। ਉਸ ਦੀਆਂ ਡਾਂਸ ਮੂਵਜ਼ ਤੋਂ ਪ੍ਰਭਾਵਿਤ ਹੋ ਕੇ, ਅਰਸ਼ਦ ਨੇ ਉਸ ਨੂੰ ਆਪਣੇ ‘Awesome’ ਡਾਂਸ ਗਰੁੱਪ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਅਤੇ ਜਲਦੀ ਹੀ ਮਾਰੀਆ ਅਰਸ਼ਦ ਦੀ ਸਹਾਇਕ ਬਣ ਗਈ ਅਤੇ ਦੋਵੇਂ ਪਿਆਰ ਵਿੱਚ ਪੈ ਗਏ। ਇਸ ਜੋੜੇ ਦਾ ਵਿਆਹ 14 ਫਰਵਰੀ 1999 ਨੂੰ ਹੋਇਆ ਸੀ। ਜੋੜੇ ਦੇ ਦੋ ਬੱਚੇ ਜੇਕੇ ਅਤੇ ਜੇਨੇ ਜੋ ਹਨ।


Related Post