ਆਯੁਸ਼ਮਾਨ ਖੁਰਾਣਾ ਦਾ ਅੱਜ ਹੈ ਜਨਮਦਿਨ, ਫ਼ਿਲਮ ‘ਚ ਹੀ ਨਹੀਂ ਰੀਅਲ ਲਾਈਫ ‘ਚ ਵੀ ਡੋਨੇਟ ਕਰ ਚੁੱਕੇ ਹਨ ਸਪਰਮ

ਆਯੁਸ਼ਮਾਨ ਖੁਰਾਣਾ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਆਯੁਸ਼ਮਾਨ ਖੁਰਾਣਾ ਦਾ ਜਨਮ ਚੰਡੀਗੜ੍ਹ ‘ਚ ਚੌਦਾਂ ਸਤੰਬਰ 1984 ਨੂੰ ਹੋਇਆ ਸੀ । ਉਨ੍ਹਾਂ ਦੇ ਬਚਪਨ ਦਾ ਨਾਮ ਨਿਸ਼ਾਂਤ ਖੁਰਾਣਾ ਹੈ ।

By  Shaminder September 14th 2023 10:56 AM -- Updated: September 14th 2023 11:01 AM

ਆਯੁਸ਼ਮਾਨ ਖੁਰਾਣਾ (Ayushmaan Khurrana) ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਆਯੁਸ਼ਮਾਨ ਖੁਰਾਣਾ ਦਾ ਜਨਮ ਚੰਡੀਗੜ੍ਹ ‘ਚ ਚੌਦਾਂ ਸਤੰਬਰ 1984 ਨੂੰ ਹੋਇਆ ਸੀ । ਉਨ੍ਹਾਂ ਦੇ ਬਚਪਨ ਦਾ ਨਾਮ ਨਿਸ਼ਾਂਤ ਖੁਰਾਣਾ ਹੈ । ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਚੰਡੀਗੜ੍ਹ ‘ਚ ਆਰ ਜੇ ਦੇ ਤੌਰ ‘ਤੇ ਕੰਮ ਕਰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਐੱਮਟੀਵੀ ਦੇ ਸ਼ੋਅ ਰੋਡੀਜ਼-੨ ‘ਚ ਵੀ ਹਿੱਸਾ ਲਿਆ ਅਤੇ ਜੇਤੂ ਵੀ ਰਹੇ ।

ਹੋਰ ਪੜ੍ਹੋ :  ਸਭ ਦੇ ਸਾਹਮਣੇ ਅਦਾਕਾਰਾ ਰੇਖਾ ਨੇ ਜੜਿਆ ਮੀਡੀਆ ਕਰਮੀ ਨੂੰ ਥੱਪੜ, ਵੀਡੀਓ ਹੋ ਰਿਹਾ ਵਾਇਰਲ

ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਤੇ ਇੱਕ ਕਾਮਯਾਬ ਅਦਾਕਾਰ ਦੇ ਤੌਰ ‘ਤੇ ਉੱਭਰੇ । ਅੱਜ ਕੱਲ੍ਹ ਉਹ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਅੰਗਰੇਜ਼ੀ ‘ਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਇਸਦੇ ਨਾਲ ਹੀ ਮਾਸ ਕਮਿਊਨੀਕੇਸ਼ਨ ਦੀ ਵੀ ਪੜ੍ਹਾਈ ਕੀਤੀ ਹੈ । 


‘ਵਿੱਕੀ ਡੌਨਰ’ ਦੇ ਨਾਲ ਕੀਤਾ ਡੈਬਿਊ 

ਆਯੁਸ਼ਮਾਨ ਖੁਰਾਣਾ ਨੇ ਵਿੱਕੀ ਡੋਨਰ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਸੇ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਉਨ੍ਹਾਂ ਦੀ ਪਛਾਣ ਬਣੀ । ਪਹਿਲੀ ਹੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਉਹ ਜਗ੍ਹਾ ਬਨਾਉਣ ‘ਚ ਕਾਮਯਾਬ ਹੋ ਗਏ ਸਨ ।  


ਰੀਅਲ ਲਾਈਫ ‘ਚ ਵੀ ਕੀਤਾ ਸਪਰਮ ਡੋਨੇਟ

ਆਯੁਸ਼ਮਾਨ ਖੁਰਾਣਾ ਨੇ ਸਿਰਫ਼ ਆਨ-ਸਕਰੀਨ ਹੀ ਨਹੀਂ ਬਲਕਿ ਰੀਅਲ ਲਾਈਫ ‘ਚ ਵੀ ਸਪਰਮ ਡੋਨੇਟ ਕੀਤਾ ਹੈ । ਇਹ ਗੱਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗੀ । ਇਸ ਦਾ ਖੁਲਾਸਾ ਅਦਾਕਾਰ ਨੇ ਖੁਦ ਇੱਕ ਈਵੈਂਟ ਦੇ ਦੌਰਾਨ ਕੀਤਾ ਸੀ ਕਿ ਰੋਡੀਜ਼ ਸ਼ੋਅ ਦੇ ਆਡੀਸ਼ਨ ਦੇ ਦੌਰਾਨ ਉਨ੍ਹਾਂ ਨੂੰ ਸਪਰਮ ਡੋਨੇਟ ਕਰਨ ਦਾ ਟਾਸਕ ਮਿਲਿਆ ਸੀ, ਜਿਸ ਨੂੰ ਉਨ੍ਹਾਂ ਨੇਟ ਪੂਰਾ ਵੀ ਕੀਤਾ ਸੀ । 

  . View this post on Instagram

A post shared by Ayushmann Khurrana (@ayushmannk)

 



Related Post