ਸਲਮਾਨ ਖ਼ਾਨ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਭੈਰਵੀ ਵੈਦ ਦਾ ਕੈਂਸਰ ਕਾਰਨ ਦਿਹਾਂਤ, ਬਾਲੀਵੁੱਡ ‘ਚ ਸੋਗ ਦੀ ਲਹਿਰ

ਬਾਲੀਵੁੱਡ ਅਦਾਕਾਰਾ ਭੈਰਵੀ ਵੈਦ ਦਾ ਦਿਹਾਂਤ ਹੋ ਗਿਆ ਹੈ । ਉਹ ਸਤਾਹਠ ਸਾਲ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ । ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਹਾਲਾਂਕਿ ਬੀਤੀ ਅੱਠ ਅਕਤੂਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਪਰ ਇਸ ਬਾਰੇ ਜਾਣਕਾਰੀ ਉਨ੍ਹਾਂ ਦੀ ਧੀ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

By  Shaminder October 13th 2023 02:56 PM

ਬਾਲੀਵੁੱਡ ਅਦਾਕਾਰਾ ਭੈਰਵੀ ਵੈਦ (Bhairavi Vaidya)ਦਾ ਦਿਹਾਂਤ ਹੋ ਗਿਆ ਹੈ । ਉਹ ਸਤਾਹਠ ਸਾਲ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ । ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਹਾਲਾਂਕਿ ਬੀਤੀ ਅੱਠ ਅਕਤੂਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਪਰ ਇਸ ਬਾਰੇ ਜਾਣਕਾਰੀ ਉਨ੍ਹਾਂ ਦੀ ਧੀ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਉਹ ਪਿਛਲੇ ਛੇ ਮਹੀਨਿਆਂ ਤੋਂ ਕੈਂਸਰ ਦੇ ਨਾਲ ਜੂਝ ਰਹੀ ਸੀ ।

ਹੋਰ ਪੜ੍ਹੋ :  ਪਰੌਂਠੇ ਵੇਖ ਕੇ ਏਅਰਪੋਰਟ ਦੇ ਫਰਸ਼ ‘ਤੇ ਬੈਠ ਕੇ ਖਾਣ ਲੱਗ ਪਏ ਗਾਇਕ ਮੀਕਾ ਸਿੰਘ, ਸੈਲਫੀ ਲੈਣ ਆਏ ਫੈਨਸ ਨੇ ਖਾਣਾ ਚਾਹਿਆ ਤਾਂ ਗਾਇਕ ਨੇ ਕੀਤਾ ਇਸ ਤਰ੍ਹਾਂ ਦਾ ਸਲੂਕ

ਧੀ ਜਾਨਕੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਮਾਂ ਦੇ ਲਈ ਇੱਕ ਲੰਮੀ ਚੌੜੀ ਪੋਸਟ ਵੀ ਉਸ ਨੁੇ ਸਾਂਝੀ ਕੀਤੀ । ਜਿਸ ‘ਚ ਉਸ ਨੇ ਲਿਖਿਆ ‘ਮੇਰੇ ਲਈ ਤੁਸੀਂ ਇੱਕ ਮਾਂ ਹੋ, ਮਾਂ, ਮੰਮੀ ਛੋਟੀ ਭੈਰਵੀ ..ਇੱਕ ਰੰਗੀਨ, ਨਿਡਰ, ਰਚਨਾਤਮਕ ਅਤੇ ਦੇਖਭਾਲ ਕਰਨ ਵਾਲੀ । ਇੱਕ ਪਤਨੀ, ਮਾਤਾ ਪਿਤਾ ਤੋਂ ਪਹਿਲਾਂ ਇੱਕ ਅਦਾਕਾਰ’।  

ਸਲਮਾਨ ਖ਼ਾਨ ਦੀ ਫ਼ਿਲਮ ‘ਚ ਆਈ ਸੀ ਨਜ਼ਰ 

ਅਦਾਕਾਰਾ ਸਲਮਾਨ ਖ਼ਾਨ ਦੀ ਫ਼ਿਲਮ ਚੋਰੀ ਚੋਰੀ, ਚੁਪਕੇ ਚੁਪਕੇ ‘ਚ ਵੀ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ਅਤੇ ਸੀਰੀਅਲਸ ‘ਚ ਵੀ ਕੰਮ ਕੀਤਾ ਸੀ । ਉਸ ਨੇ ਹਮਰਾਜ਼, ਹੇਰਾਫੇਰੀ, ਵਾਟਸ ਯੋਰ ਰਾਸ਼ੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । 

View this post on Instagram

A post shared by Janki Vaidya 💃🎤🎭 (@janki_zpage)








Related Post