ਪਰੌਂਠੇ ਵੇਖ ਕੇ ਏਅਰਪੋਰਟ ਦੇ ਫਰਸ਼ ‘ਤੇ ਬੈਠ ਕੇ ਖਾਣ ਲੱਗ ਪਏ ਗਾਇਕ ਮੀਕਾ ਸਿੰਘ, ਸੈਲਫੀ ਲੈਣ ਆਏ ਫੈਨਸ ਨੇ ਖਾਣਾ ਚਾਹਿਆ ਤਾਂ ਗਾਇਕ ਨੇ ਕੀਤਾ ਇਸ ਤਰ੍ਹਾਂ ਦਾ ਸਲੂਕ

ਮੀਕਾ ਸਿੰਘ ਜ਼ਮੀਨ ਨਾਲ ਜੁੜੇ ਕਲਾਕਾਰ ਹਨ । ਜਿੱਥੇ ਉਹ ਆਮ ਲੋਕਾਂ ਦੀ ਮਦਦ ਕਰਦੇ ਦਿਖਾਈ ਦਿੰਦੇ ਹਨ, ਉੱਥੇ ਹੀ ਆਪਣੀ ਸਾਦਗੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਮੀਕਾ ਸਿੰਘ ਫਰਸ਼ ‘ਤੇ ਬੈਠ ਕੇ ਪਰੌਂਠੇ ਖਾਂਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  October 13th 2023 02:09 PM  |  Updated: October 13th 2023 02:09 PM

ਪਰੌਂਠੇ ਵੇਖ ਕੇ ਏਅਰਪੋਰਟ ਦੇ ਫਰਸ਼ ‘ਤੇ ਬੈਠ ਕੇ ਖਾਣ ਲੱਗ ਪਏ ਗਾਇਕ ਮੀਕਾ ਸਿੰਘ, ਸੈਲਫੀ ਲੈਣ ਆਏ ਫੈਨਸ ਨੇ ਖਾਣਾ ਚਾਹਿਆ ਤਾਂ ਗਾਇਕ ਨੇ ਕੀਤਾ ਇਸ ਤਰ੍ਹਾਂ ਦਾ ਸਲੂਕ

ਮੀਕਾ ਸਿੰਘ (Mika Singh) ਜ਼ਮੀਨ ਨਾਲ ਜੁੜੇ ਕਲਾਕਾਰ ਹਨ । ਜਿੱਥੇ ਉਹ ਆਮ ਲੋਕਾਂ ਦੀ ਮਦਦ ਕਰਦੇ ਦਿਖਾਈ ਦਿੰਦੇ ਹਨ, ਉੱਥੇ ਹੀ ਆਪਣੀ ਸਾਦਗੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਮੀਕਾ ਸਿੰਘ ਫਰਸ਼ ‘ਤੇ ਬੈਠ ਕੇ ਪਰੌਂਠੇ ਖਾਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਪ੍ਰੀਤੀ ਜ਼ਿੰਟਾ ਦੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਵਾਇਰਲ, ਰੇਤ ‘ਚ ਖੇਡਦੇ ਆਏ ਨਜ਼ਰ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਨੇ ਲਿਖਿਆ ਕਿ ‘ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਲਾਲਚੀ ਹੋ ਗਿਆ ਹਾਂ ।ਮੈਂ ਏਅਰਪੋਰਟ ;ਤੇ ਬੈਠਾ ਪਰੌਂਠਾ ਖਾ ਰਿਹਾ ਸੀ, ਜੋ ਕਿ ਹਰ ਪੰਜਾਬੀ ਦਾ ਪਸੰਦੀਦਾ ਭੋਜਨ ਹੈ। ਪਰ ਉਸੇ ਵੇਲੇ ਉੱਥੋਂ ਜਾ ਰਹੇ ਇੱਕ ਪ੍ਰਸ਼ੰਸਕ ਨੇ ਮੈਨੂੰ ਪਛਾਣ ਲਿਆ ਅਤੇ ਮੇਰੇ ਨਾਲ ਇੱਕ ਤਸਵੀਰ ਕਰਵਾਉਣ ਦੀ ਮੰਗ ਕੀਤੀ ।ਉਹ ਮੇਰਾ ਪਰੌਂਠਾ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ । ਮੈਨੂੰ ਇਹ ਸਭ ਨਾਲ ਸ਼ੇਅਰ ਕਰਨਾ ਚਾਹੀਦਾ ਸੀ, ਪਰ ਮੈਂ ਕਿਹਾ ਨਹੀਂ’। 

 ਮੀਕਾ ਸਿੰਘ ਨੇ ਦਿੱਤੇ ਕਈ ਹਿੱਟ ਗੀਤ 

ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਸਾਵਨ ਮੇਂ ਲਗ ਗਈ ਆਗ’, ‘ਮੌਜਾਂ ਹੀ ਮੌਜਾਂ’, ‘ਆਂਖ ਮਾਰੇ’, ‘ਮਸਤ ਕਲੰਦਰ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network