ਮੀਕਾ ਸਿੰਘ ਨੂੰ ਜੈਕਲੀਨ ਦੀ ਤਸਵੀਰ ‘ਤੇ ਕਮੈਂਟ ਕਰਨਾ ਪਿਆ ਭਾਰਾ, ਗਾਇਕ ਨੂੰ ਸੁਕੇਸ਼ ਨੇ ਦਿੱਤੀ ਚਿਤਾਵਨੀ

ਜੈਕਲੀਨ ਫਰਨਾਡੇਜ਼ ਅਤੇ ਸੁਕੇਸ਼ ਚੰਦਰਸ਼ੇਖਰ ਦੀ ਦੋਸਤੀ ਕਿਸੇ ਤੋਂ ਛਿਪੀ ਹੋਈ ਨਹੀਂ ਹੈ । ਸੁਕੇਸ਼ ਜੇਲ੍ਹ ਵਿੱਚੋਂ ਹੀ ਜੈਕਲੀਨ ਨੂੰ ਕਈ ਵਾਰ ਚਿੱਠੀਆਂ ਵੀ ਲਿਖ ਚੁੱਕੇ ਹਨ ।ਬੀਤੇ ਦਿਨੀਂ ਸੁਕੇਸ਼ ਨੇ ਜੈਕਲੀਨ ਦੇ ਜਨਮ ਦਿਨ ‘ਤੇ ਇੱਕ ਪੇਂਟਿੰਗ ਵੀ ਸ਼ੇਅਰ ਕੀਤੀ ਸੀ ।ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਜੈਕਲੀਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ । ਹੁਣ ਸੁਕੇਸ਼ ਇੱਕ ਵਾਰ ਮੁੜ ਤੋਂ ਚਰਚਾ ‘ਚ ਆਇਆ ਹੈ ਅਤੇ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਜੈਕਲੀਨ ਨਹੀਂ, ਬਲਕਿ ਮੀਕਾ ਸਿੰਘ ਹਨ ।

Written by  Shaminder   |  October 05th 2023 01:57 PM  |  Updated: October 05th 2023 01:57 PM

ਮੀਕਾ ਸਿੰਘ ਨੂੰ ਜੈਕਲੀਨ ਦੀ ਤਸਵੀਰ ‘ਤੇ ਕਮੈਂਟ ਕਰਨਾ ਪਿਆ ਭਾਰਾ, ਗਾਇਕ ਨੂੰ ਸੁਕੇਸ਼ ਨੇ ਦਿੱਤੀ ਚਿਤਾਵਨੀ

ਜੈਕਲੀਨ ਫਰਨਾਡੇਜ਼ (Jacqueliene Fernandez) ਅਤੇ ਸੁਕੇਸ਼ ਚੰਦਰਸ਼ੇਖਰ ਦੀ ਦੋਸਤੀ ਕਿਸੇ ਤੋਂ ਛਿਪੀ ਹੋਈ ਨਹੀਂ ਹੈ । ਸੁਕੇਸ਼ ਜੇਲ੍ਹ ਵਿੱਚੋਂ ਹੀ ਜੈਕਲੀਨ ਨੂੰ ਕਈ ਵਾਰ ਚਿੱਠੀਆਂ ਵੀ ਲਿਖ ਚੁੱਕੇ ਹਨ ।ਬੀਤੇ ਦਿਨੀਂ ਸੁਕੇਸ਼ ਨੇ ਜੈਕਲੀਨ ਦੇ ਜਨਮ ਦਿਨ ‘ਤੇ ਇੱਕ ਪੇਂਟਿੰਗ ਵੀ ਸ਼ੇਅਰ ਕੀਤੀ ਸੀ ।ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਜੈਕਲੀਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ । ਹੁਣ ਸੁਕੇਸ਼ ਇੱਕ ਵਾਰ ਮੁੜ ਤੋਂ ਚਰਚਾ ‘ਚ ਆਇਆ ਹੈ ਅਤੇ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਜੈਕਲੀਨ ਨਹੀਂ, ਬਲਕਿ ਮੀਕਾ ਸਿੰਘ ਹਨ ।

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਕੇਸ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਜੈਕਲੀਨ ਦੀ ਇੱਕ ਤਸਵੀਰ ‘ਤੇ ਕਮੈਂਟ ਕੀਤਾ ਸੀ । ਪਰ ਇਹ ਕਮੈਂਟ ਮੀਕਾ ਸਿੰਘ ਨੂੰ ਏਨਾਂ ਭਾਰੀ ਪਵੇਗਾ । ਇਸ ਦਾ ਅੰਦਾਜ਼ਾ ਸ਼ਾਇਦ ਗਾਇਕ ਨੂੰ ਨਹੀਂ ਸੀ । ਸੁਕੇਸ਼ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ । 

 

ਕੀ ਹੈ ਮਾਮਲਾ 

ਦਰਅਸਲ ਕੁਝ ਦਿਨ ਪਹਿਲਾਂ ਜੈਕਲੀਨ ਨੇ ਹਾਲੀਵੁੱਡ ਅਦਾਕਾਰ ਜੀਨ ਕਲਾਊਡ ਵਾਨ ਡੈਮ ਦੇ ਨਾਲ ਤਸਵੀਰ ਸਾਂਝੀ ਕੀਤੀ ਸੀ । ਇਸ ਤਸਵੀਰ ‘ਤੇ  ਮੀਕਾ ਸਿੰਘ ਨੇ ਕਮੈਂਟ ਕੀਤਾ ਸੀ । ਮੀਕਾ ਸਿੰਘ ਨੇ ਲਿਖਿਆ ਸੀ ਕਿ ‘ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।ਉਹ ਸੁਕੇਸ਼ ਦੇ ਨਾਲੋਂ ਕਿਤੇ ਬਿਹਤਰ ਹੈ’।

ਹਾਲਾਂਕਿ ਕੁਝ ਦੇਰ ਬਾਅਦ ਹੀ ਮੀਕਾ ਸਿੰਘ ਨੇ ਇਹ ਮੈਸੇਜ ਡਿਲੀਟ ਕਰ ਦਿੱਤਾ ਸੀ । ਪਰ ਉਦੋਂ ਤੱਕ ਮੀਕਾ ਸਿੰਘ ਦਾ ਪੋਸਟ ਵਾਇਰਲ ਹੋ ਗਿਆ ਸੀ । ਜਿਸ ਤੋਂ ਬਾਅਦ ਇਸ ਟਿੱਪਣੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸੁਕੇਸ਼ ਨੇ ਮੀਕਾ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ । 

  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network