ਫ਼ਿਲਮ ‘ਫਤਿਹ’ ਦੀ ਸ਼ੂਟਿੰਗ ਤੋਂ ਪਹਿਲਾਂ ਸੋਨੂੰ ਸੂਦ ਅਤੇ ਜੈਕਲੀਨ ਫਰਨਾਡੇਜ਼ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ

ਅਦਾਕਾਰ ਸੋਨੂੰ ਸੂਦ ਜੋ ਕਿ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਹਨ । ਕੋਰੋਨਾ ਮਹਾਮਾਰੀ ਦੇ ਦੌਰਾਨ ਅਦਾਕਾਰ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਗਰੀਬ ਅਤੇ ਜ਼ਰੂਰਤਮੰਦ ਲੋਕ ਜੋ ਕਿ ਲਾਕਡਾਊਨ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਫਸ ਗਏ ਸਨ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾਇਆ ਸੀ। ਇਨੀਂ ਦਿਨੀਂ ਸੋਨੂੰ ਸੂਦ ਪੰਜਾਬ ‘ਚ ਹਨ । ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ ।

Written by  Shaminder   |  March 27th 2023 10:01 AM  |  Updated: March 27th 2023 10:01 AM

ਫ਼ਿਲਮ ‘ਫਤਿਹ’ ਦੀ ਸ਼ੂਟਿੰਗ ਤੋਂ ਪਹਿਲਾਂ ਸੋਨੂੰ ਸੂਦ ਅਤੇ ਜੈਕਲੀਨ ਫਰਨਾਡੇਜ਼ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ

ਸੋਨੂੰ ਸੂਦ (Sonu Sood)ਜਲਦ ਹੀ ਹਿੰਦੀ ਫ਼ਿਲਮ ‘ਫਤਿਹ’ (Fateh)ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ । ਪਰ ਇਸ ਤੋਂ ਪਹਿਲਾਂ ਅਦਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ । ਇਸ ਮੌਕੇ ਉਨ੍ਹਾਂ ਦੇ ਨਾਲ ਫ਼ਿਲਮ ‘ਚ ਕੰਮ ਕਰਨ ਵਾਲੀ ਅਦਾਕਾਰਾ ਜੈਕਲੀਨ ਫਰਨਾਡੇਜ਼ ਵੀ ਮੌਜੂਦ ਸੀ । ਦੋਵਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ । 

 ਹੋਰ ਪੜ੍ਹੋ :  ਮਨੋਰੰਜਨ ਜਗਤ ਤੋਂ ਦੁੱਖਦਾਇਕ ਖ਼ਬਰ, 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਨੇ ਕੀਤੀ ਖੁਦਕੁਸ਼ੀ

‘ਫਤਿਹ’ ਐਕਸ਼ਨ ਥ੍ਰਿਲਰ ਫ਼ਿਲਮ ਹੈ 

ਫਤਿਹ ਫ਼ਿਲਮ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜੋ ਕਿ ਪੰਜਾਬ ‘ਤੇ ਅਧਾਰਿਤ ਹੈ । ਸੋਨੂੰ ਸੂਦ ਦੀ ਹੋਮ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਜਾ ਰਿਹਾ ਹੈ । ਜਿਸ ‘ਚ ਸੋਨੂੰ ਦੇ ਨਾਲ ਅਦਾਕਾਰਾ ਜੈਕਲੀਨ ਫਰਨਾਡੇਜ਼ ਮੁੱਖ ਭੂਮਿਕਾ ‘ਚ ਨਜ਼ਰ ਆਏਗੀ ।

ਸੋਨੂੰ ਸੂਦ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਨ। ਇਹੀ ਕਾਰਨ ਹੈ ਕਿ ਉਹ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚੇ ਹਨ । ਸੋਨੂੰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਰਦਾਸ ਤੋਂ ਬਾਅਦ ਫ਼ਿਲਮ ਦੇ ਪਹਿਲੇ ਦਿਨ ਦੀਆਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਜੈਕਲੀਨ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ । 

ਜਨਵਰੀ ‘ਚ ਫ਼ਿਲਮ ਬਨਾਉਣ ਦਾ ਕੀਤਾ ਸੀ ਐਲਾਨ

ਸੋਨੂੰ ਸੂਦ ਨੇ ਜਨਵਰੀ ‘ਚ ਇਸ ਫ਼ਿਲਮ ਨੂੰ ਬਨਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਨਾਲ ਹੀ ਲੋਕਾਂ ਤੋਂ ਵੀ ਸੁਝਾਅ ਮੰਗੇ ਸਨ। ਜਿਸ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network