ਭਾਰਤੀ ਸਿੰਘ ਦੀ ਅਚਾਨਕ ਵਿਗੜੀ ਤਬੀਅਤ, ਮੁੰਬਈ ਦੇ ਇਸ ਹਸਪਤਾਲ 'ਚ ਹੋਈ ਭਰਤੀ

ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਹੈ। ਜਿਸ ਦੇ ਚੱਲਦੇ ਹੀ ਉਸ ਨੂੰ ਜਲਦਬਾਜ਼ੀ 'ਚ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਉਸ ਦਾ ਇਲਾਜ ਜਾਰੀ ਹੈ।

By  Pushp Raj May 3rd 2024 01:55 PM

Bharti Singh is Hospitalized: ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਹੈ। ਜਿਸ ਦੇ ਚੱਲਦੇ ਹੀ ਉਸ ਨੂੰ ਜਲਦਬਾਜ਼ੀ 'ਚ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਭਾਰਤੀ ਤੇ ਹਰਸ਼ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਭਾਰਤੀ ਨੇ ਆਪਣੇ ਯੂ-ਟਿਊਬ ਚੈਨਲ 'ਲਾਈਫ ਆਫ ਲਿੰਬਾਚੀਆ' 'ਤੇ ਇੱਕ ਨਵਾਂ ਵਲਾਗ ਅਪਲੋਡ ਕੀਤਾ ਹੈ, ਜਿਸ 'ਚ ਉਹ ਹਸਪਤਾਲ 'ਚ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ।
View this post on Instagram

A post shared by Bharti Singh (@bharti.laughterqueen)


ਭਾਰਤੀ ਨੇ ਦੱਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਪੇਟ 'ਚ ਤੇਜ਼ ਦਰਦ ਤੋਂ ਪੀੜਤ ਸੀ, ਜਿਸ ਤੋਂ ਬਾਅਦ ਹਰਸ਼ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਭਾਰਤੀ ਦੇ ਹਸਪਤਾਲ ਵਿੱਚ ਕੁਝ ਟੈਸਟ ਕਰਵਾਏ ਗਏ ਅਤੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਪਿੱਤੇ ਦੀ ਪੱਥਰੀ ਕਾਰਨ ਪੇਟ ਵਿੱਚ ਗੰਭੀਰ ਦਰਦ ਹੋ ਰਿਹਾ ਸੀ।

ਭਾਰਤੀ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ ਕਿ ਉਸ ਦੀ ਹਾਲਤ ਦਾ ਇੱਕੋ ਇੱਕ ਹੱਲ ਸਰਜਰੀ ਹੈ ਅਤੇ ਉਹ ਸਰਜਰੀ ਕਰਵਾ ਲਵੇਗੀ। ਵੀਡੀਓ 'ਚ ਭਾਰਤੀ ਆਪਣੇ ਬੇਟੇ ਗੋਲਾ ਨੂੰ ਯਾਦ ਕਰਦੇ ਹੋਏ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਉਹ ਬੁਰੀ ਹਾਲਤ ਵਿੱਚ ਹੈ ਅਤੇ ਰੋ ਰਹੀ ਹੈ।ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ।




ਹੋਰ ਪੜ੍ਹੋ : ਉਰਫੀ ਜਾਵੇਦ ਨੇ ਆਪਣੀ ਮੈਜ਼ਿਕਲ ਡਰੈਸ ਨਾਲ ਜਿੱਤਿਆ ਫੈਨਜ਼ ਦਾ ਦਿਲ , ਵੀਡੀਓ ਹੋਈ ਵਾਇਰਲ

ਭਾਰਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਮੌਜੂਦਾ ਸਮੇਂ ਵਿੱਚ 'ਡਾਂਸ ਦੀਵਾਨੇ' ਦੇ ਚੌਥੇ ਸੀਜ਼ਨ ਨੂੰ ਹੋਸਟ ਕਰ ਰਹੀ ਹੈ। ਇਸ ਸ਼ੋਅ ਦੇ ਜੱਜ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਹਨ। ਭਾਰਤੀ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸ ਨੇ 2011 ਵਿੱਚ ਰਿਲੀਜ਼ ਹੋਈ ਫਿਲਮ ‘ਏਕ ਨੂਰ’ ਰਾਹੀਂ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਫਿਲਮ 'ਖਿਲਾੜੀ 786' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਭਾਰਤੀ ਆਖਰੀ ਵਾਰ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਈ ਸੀ।


Related Post