ਕ੍ਰਿਕੇਟਰ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਖੁਸ਼ੀਆਂ ਆਈਆਂ ਹਨ । ਉਹ ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਬੇਟੇ ਨੇ ਜਨਮ ਲਿਆ ਹੈ ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਦੇ ਘਰ ਖੁਸ਼ੀਆਂ ਆਈਆਂ ਹਨ । ਉਹ ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਬੇਟੇ ਨੇ ਜਨਮ ਲਿਆ ਹੈ । ਕ੍ਰਿਕੇਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ-ਜਨਮੇ ਬੇਟੇ ਦੇ ਹੱਥ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਬੱਚੇ ਦੇ ਲਈ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।
_0c362e6e372ac54da8c74b479878aa62_1280X720.webp)
ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸਾਡੀ ਛੋਟੀ ਜਿਹੀ ਫੈਮਿਲੀ ਵੱਡੀ ਹੋ ਗਈ ਹੈ ਅਤੇ ਸਾਡੇ ਦਿਲ ਖੁਸ਼ੀ ਦੇ ਨਾਲ ਏਨੇਂ ਜ਼ਿਆਦਾ ਭਰੇ ਹੋਏ ਹਨ ਕਿ ਇਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ।ਇਸ ਸਵੇਰੇ ਅਸੀਂ ਆਪਣੇ ਛੋਟੇ ਬੇਟੇ ਅੰਗਦ ਦਾ ਇਸ ਦੁਨੀਆ ‘ਚ ਆਉਣ ‘ਤੇ ਵੈਲਕਮ ਕੀਤਾ ਹੈ । ਅਸੀਂ ਚੰਨ ਤੋਂ ਪਰੇ ਹਾਂ’।
ਏਸ਼ੀਆ ਕੱਪ ਦਾ ਹਨ ਹਿੱਸਾ
ਜਸਪ੍ਰੀਤ ਬੁਮਰਾਹ ਇਨ੍ਹੀਂ ਦਿਨੀਂ ਏਸ਼ੀਆ ਕੱਪ ‘ਚ ਭਾਰਤੀ ਸਕਵੈਡ ਦਾ ਹਿੱਸਾ ਹਨ । ਉਹ ਚਾਰ ਸਤੰਬਰ ਨੂੰ ਨੇਪਾਲ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਉਹ ਮੁੰਬਈ ਵਾਪਸ ਆ ਗਏ ਸਨ ।
_3a8464b25c9af26fa4d668417424835f_1280X720.webp)
ਜਿਸ ਤੋਂ ਬਾਅਦ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਬੇਬੀ ਬੁਆਏ ਦੇ ਪਿਤਾ ਬਣ ਗਏ ਹਨ । ਬੁਮਰਾਹ ਨੇ ਇੰਜਰੀ ਤੋਂ ਕਰੀਬ ਇੱਕ ਸਾਲ ਬਾਅਦ ਖੇਡ ‘ਚ ਵਾਪਸੀ ਕੀਤੀ ਹੈ ।
ਹੋਰ ਪੜ੍ਹੋ