ਈਦ ਦੇ ਜਸ਼ਨ ‘ਚ ਸ਼ਾਮਿਲ ਹੋਏ ਗਾਇਕ ਦਿਲਜੀਤ ਦੋਸਾਂਝ, ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ

ਦਿਲਜੀਤ ਦੋਸਾਂਝ ਹਰ ਧਰਮ ਦਾ ਸਤਿਕਾਰ ਕਰਦੇ ਹਨ । ਸ਼ਿਵਰਾਤਰੀ ਦੇ ਮੌਕੇ ‘ਤੇ ਜਿੱਥੇ ਉਹ ਸ਼ਿਵ ਮੰਦਰ ‘ਚ ਮੱਥਾ ਟੇਕਣ ਪੁੱਜੇ ਸਨ, ਉੱਥੇ ਹੀ ਅੱਜ ਈਦ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਇਸ ਤਿਉਹਾਰ ‘ਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੇ ਮਨ ‘ਚ ਸਭ ਧਰਮਾਂ ਦੇ ਲਈ ਬਰਾਬਰ ਸਤਿਕਾਰ ਹੈ।

By  Shaminder April 11th 2024 11:11 AM

ਅੱਜ ਪੂਰੀ ਦੁਨੀਆ ਈਦ (Eid 2024) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ  (Diljit Dosanjh) ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕੁਝ ਮੁਸਲਿਮ ਕੁੜੀਆਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਈਦ ਮੁਬਾਰਕ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਸਭ ਨੂੰ ਮਿਲਦੇ  ਹੋਏ ਈਦ ਦੀਆਂ ਵਧਾਈਆਂ ਦੇ ਰਹੇ ਹਨ ।

ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਇੰਗਲੈਂਡ ਤੋਂ ਮੱਥਾ ਟੇਕਣ ਆਇਆ ਗੂੰਗਾ ਬੱਚਾ ਬੋਲਣ ਲੱਗਿਆ, ਪਰਿਵਾਰ ਨੇ ਦਰਬਾਰ ਸਾਹਿਬ ‘ਚ ਭੇਂਟ ਕੀਤਾ ਟ੍ਰੈਕਟਰ

ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਦਿਲਜੀਤ ਦੇ ਇਸ ਰਵੱਈਏ ਦੀ ਤਾਰੀਫ ਕਰ ਰਿਹਾ ਹੈ। ਸਭ ਧਰਮਾਂ ਪ੍ਰਤੀ ਸਤਿਕਾਰ ਕਰਨ ਲਈ ਹਰ ਕੋਈ ਉਨ੍ਹਾਂ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ। 

ਦਿਲਜੀਤ ਦੋਸਾਂਝ ਹਰ ਧਰਮ ਦਾ ਕਰਦੇ ਸਤਿਕਾਰ 

ਦਿਲਜੀਤ ਦੋਸਾਂਝ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਨਜ਼ਰ ਆਉਂਦੇ ਹਨ । ਈਦ ਦੇ ਮੌਕੇ ‘ਤੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ‘ਚ ਜਾ ਕੇ ਉਨ੍ਹਾਂ ਦੇ ਇਸ ਪਵਿੱਤਰ ਤਿਉਹਾਰ ‘ਚ ਸ਼ਾਮਿਲ ਹੋ ਕੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਦਿਲਜੀਤ ਦਰਗਾਹ ‘ਚ ਮੱਥਾ ਵੀ ਟੇਕਦੇ ਨਜ਼ਰ ਆਏ । ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਸ਼ਿਵਰਾਤਰੀ ਦੇ ਮੌਕੇ ‘ਤੇ ਸ਼ਿਵ ਮੰਦਰ ‘ਚ ਵੀ ਨਜ਼ਰ ਆਏ ਸਨ । ਉਨ੍ਹਾਂ ਨੇ ਭਗਵਾਨ ਭੋਲੇ ਸ਼ੰਕਰ ਦੇ ਮੰਦਰ ‘ਚ ਮੱਥਾ ਟੇਕ ਕੇ ਉਨ੍ਹਾਂ ਤੋਂ ਵੀ ਆਸ਼ੀਰਵਾਦ ਲਿਆ ਸੀ । 

View this post on Instagram

A post shared by DILJIT DOSANJH (@diljitdosanjh)


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

 ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਅਦਾਕਾਰਾ ਨਿਸ਼ਾ ਬਾਨੋ ਵੀ ਨਜ਼ਰ ਆਉਣਗੇ । 







Related Post