ਦਿਲਜੀਤ ਦੋਸਾਂਝ ਦੇ ਦੋਸਤ ਨੇ ਗਾਇਕ ਦੀ ਪਤਨੀ ਅਤੇ ਬੱਚੇ ਬਾਰੇ ਕੀਤਾ ਖੁਲਾਸਾ, ਵਿਦੇਸ਼ ‘ਚ ਰਹਿੰਦੀ ਹੈ ਪਤਨੀ
ਖ਼ਬਰ ਮੁਤਾਬਕ ਦਿਲਜੀਤ ਦੋਸਾਂਝ ਅਮਰੀਕਾ ‘ਚ ਰਹਿਣ ਵਾਲੀ ਭਾਰਤੀ ਕੁੜੀ ਦੇ ਨਾਲ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਬੇਟਾ ਵੀ ਹੈ। ਜੋ ਕਿ ਅਮਰੀਕਾ ‘ਚ ਹੀ ਰਹਿੰਦੇ ਹਨ, ਜਦੋਂਕਿ ਦਿਲਜੀਤ ਦੋਸਾਂਝ ਦੇ ਮਾਪੇ ਲੁਧਿਆਣਾ ‘ਚ ਹੀ ਰਹਿੰਦੇ ਹਨ।
ਦਿਲਜੀਤ ਦੋਸਾਂਝ ਦੇ ਦੋਸਤ ਨੇ ਗਾਇਕ ਦੀ ਪਤਨੀ ਅਤੇ ਬੱਚੇ ਬਾਰੇ ਕੀਤਾ ਖੁਲਾਸਾ, ਵਿਦੇਸ਼ ‘ਚ ਰਹਿੰਦੀ ਹੈ ਪਤਨੀ
ਦਿਲਜੀਤ ਦੋਸਾਂਝ (Diljit Dosanjh) ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੇ ਹਨ । ਪਰ ਅੱਜ ਤੱਕ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਦੇ ਵੀ ਕੋਈ ਜ਼ਿਕਰ ਨਹੀਂ ਕੀਤਾ । ਪਰ ਹੁਣ ਉਨ੍ਹਾਂ ਦੇ ਦੋਸਤ ਨੇ ਇੱਕ ਖੁਲਾਸਾ ਕੀਤਾ ਹੈ। ਜਿਸ ‘ਚ ਉਸ ਨੇ ਦਿਲਜੀਤ ਦੀ ਪਤਨੀ ਤੇ ਉਨ੍ਹਾਂ ਦੇ ਬੱਚਿਆਂ ਦੇ ਬਾਰੇ ਗੱਲਬਾਤ ਕੀਤੀ ਹੈ। ਇੰਡੀਅਨ ਐਕਸਪ੍ਰੈੱਸ ‘ਚ ਛਪੀ ਇੱਕ ਖ਼ਬਰ ਮੁਤਾਬਕ ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਨੂੰ ਕਦੇ ਵੀ ਮੀਡੀਆ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ‘ਅਮਰ ਸਿੰਘ ਚਮਕੀਲਾ’ ਫ਼ਿਲਮ ਦੇ ਸੈੱਟ ਤੋਂ ਸਾਂਝਾ ਕੀਤਾ ਵੀਡੀਓ
ਇਸ ਖ਼ਬਰ ਮੁਤਾਬਕ ਦਿਲਜੀਤ ਦੋਸਾਂਝ ਅਮਰੀਕਾ ‘ਚ ਰਹਿਣ ਵਾਲੀ ਭਾਰਤੀ ਕੁੜੀ ਦੇ ਨਾਲ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਬੇਟਾ ਵੀ ਹੈ। ਜੋ ਕਿ ਅਮਰੀਕਾ ‘ਚ ਹੀ ਰਹਿੰਦੇ ਹਨ, ਜਦੋਂਕਿ ਦਿਲਜੀਤ ਦੋਸਾਂਝ ਦੇ ਮਾਪੇ ਲੁਧਿਆਣਾ ‘ਚ ਹੀ ਰਹਿੰਦੇ ਹਨ।

ਦਿਲਜੀਤ ਨੇ ਪਰਿਵਾਰ ਬਾਰੇ ਇੰਟਰਵਿਊ ‘ਚ ਕੀਤੀ ਸੀ ਗੱਲ
ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਪਰਿਵਾਰ ਨੂੰ ਲੈ ਕੇ ਉਨ੍ਹਾਂ ਨੇ ਬਹੁਤ ਕੁਝ ਝੇਲਿਆ ਹੈ। ਇਸ ਲਈ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਕਦੇ ਵੀ ਮੀਡੀਆ ਸਾਹਮਣੇ ਨਹੀਂ ਲੈ ਕੇ ਆਉਂਦੇ ।

ਦਿਲਜੀਤ ਦੋਸਾਂਝ ਦਾ ਜਨਮ
1984 ‘ਚ ਜਨਮੇ ਦਿਲਜੀਤ ਦੋਸਾਂਝ ਨੂੰ ਗਾਉਣ ਦਾ ਸ਼ੌਂਕ ਸੀ। ਉਹ ਆਪਣੇ ਚਾਚਾ ਜੀ ਦੇ ਕੋਲ ਰਹਿੰਦੇ ਸਨ । ਸਾਲ 2000 ‘ਚ ਦਿਲਜੀਤ ਦੋਸਾਂਝ ਦੀ ਐਲਬਮ ‘ਇਸ਼ਕ ਦਾ ਊੜਾ ਐੜਾ’ ਆਈ ਸੀ। ਉਸ ਵੇਲੇ ਉਸ ਦੀ ਉਮਰ ਮਹਿਜ਼ ਸੋਲਾਂ ਸਾਲ ਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਗਏ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
