ਦਿਲਜੀਤ ਦੋਸਾਂਝ ਨੇ ‘ਅਮਰ ਸਿੰਘ ਚਮਕੀਲਾ’ ਫ਼ਿਲਮ ਦੇ ਸੈੱਟ ਤੋਂ ਸਾਂਝਾ ਕੀਤਾ ਵੀਡੀਓ
ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਲਗਾਤਾਰ ਤਸਵੀਰਾਂ ‘ਤੇ ਵੀਡੀਓਜ਼ ਸਾਂਝੇ ਕਰ ਰਹੇ ਹਨ।
ਦਿਲਜੀਤ ਦੋਸਾਂਝ ਨੇ ‘ਅਮਰ ਸਿੰਘ ਚਮਕੀਲਾ’ ਫ਼ਿਲਮ ਦੇ ਸੈੱਟ ਤੋਂ ਸਾਂਝਾ ਕੀਤਾ ਵੀਡੀਓ
ਦਿਲਜੀਤ ਦੋਸਾਂਝ (Diljit Dosanjh) ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਬੇਹੱਦ ਐਕਸਾਈਟਡ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਲੋਕ ਕਲਾਕਾਰਾਂ ਦੇ ਨਾਲ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ ਗਾ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਮਤਿਆਜ਼ ਅਲੀ ਡਾਇਰੈਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖ ਰਹੇ ਹਨ ।

ਹੋਰ ਪੜ੍ਹੋ : ਮਸ਼ਹੂਰ ਰੈਪਰ ਐੱਮ ਸੀ ਸਟੇਨ ਨੇ ਕੀਤਾ ਰੈਪ ਛੱਡਣ ਦਾ ਐਲਾਨ, ਫੈਨਸ ਵੀ ਹੈਰਾਨ
‘ਚਮਕੀਲੇ’ ਤੇ ‘ਅਮਰਜੋਤ’ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’
‘ਅਮਰ ਸਿੰਘ ਚਮਕੀਲਾ’ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਕਹਾਣੀ ‘ਤੇ ਅਧਾਰਿਤ ਹੈ।
_d62ed8e0b9ea04046c6c3f0ad77f5c89_1280X720.webp)
ਜਲਦ ਹੀ ਵੱਡੇ ਪਰਦੇ ‘ਤੇ ਇਹ ਫ਼ਿਲਮ ਵੇਖਣ ਨੂੰ ਮਿਲੇਗੀ।ਇਸ ਤੋਂ ਪਹਿਲਾਂ ਦਿਲਜੀਤ ਦੀ ਫ਼ਿਲਮ ‘ਜੋੜੀ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਏ ਸਨ ।
_d62ed8e0b9ea04046c6c3f0ad77f5c89_1280X720.webp)
ਫ਼ਿਲਮ ‘ਚ ਪਰੀਣੀਤੀ ਚੋਪੜਾ ਅਏਗੀ ਨਜ਼ਰ
ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਪਰੀਣੀਤੀ ਚੋਪੜਾ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੇ ਕਲਾਕਾਰ ਉਤਸ਼ਾਹਿਤ ਹਨ, ਉੱਥੇ ਹੀ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਐਕਸਾਈਟਡ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
