ਈਸ਼ਾ ਦਿਓਲ ਨੇ ਜਨਮ ਦਿਨ ‘ਤੇ ਮਾਂ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਈਸ਼ਾ ਦਿਓਲ ਨੇ ਆਪਣੇ ਜਨਮ ਦਿਨ ‘ਤੇ ਮਾਂ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਜਨਮ ਦਿਨ ਦੀਆਂ ਪਿਆਰੀਆਂ ਸ਼ੁਭ ਕਾਮਨਾਵਾਂ ਅਤੇ ਅਸੀਸਾਂ ਦੇ ਲਈ ਸਾਰਿਆਂ ਦਾ ਧੰਨਵਾਦ।

By  Shaminder November 2nd 2023 04:09 PM

ਈਸ਼ਾ ਦਿਓਲ (Esha Deol) ਨੇ ਆਪਣੇ ਜਨਮ ਦਿਨ ‘ਤੇ ਮਾਂ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਜਨਮ ਦਿਨ ਦੀਆਂ ਪਿਆਰੀਆਂ ਸ਼ੁਭ ਕਾਮਨਾਵਾਂ ਅਤੇ ਅਸੀਸਾਂ ਦੇ ਲਈ ਸਾਰਿਆਂ ਦਾ ਧੰਨਵਾਦ।

ਹੋਰ ਪੜ੍ਹੋ :  ਕੁਲਵਿੰਦਰ ਬਿੱਲਾ ਦੀ ਧੀ ਸਾਂਝ ਆਪਣੇ ਨਵ-ਜਨਮੇ ਭਰਾ ਦੇ ਨਾਲ ਆਈ ਨਜ਼ਰ, ਵੇਖੋ ਕਿਊਟ ਤਸਵੀਰ

ਹਮੇਸ਼ਾ ਦੀ ਤਰ੍ਹਾਂ ਮੇਰੀ ਸਵੇਰ ਦੀ ਸ਼ੁਰੂਆਤ ਘਰ ‘ਚ ਆਪਣੀ ਮਾਂ ਅਤੇ ਮੇਰੀਆਂ ਪਿਆਰੀਆਂ ਧੀਆਂ ਦੇ ਨਾਲ ਹਵਨ ਕਰਕੇ ਕੀਤੀ’। ਈਸ਼ਾ ਦਿਓਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਵਧਾਈ ਦੇ ਰਹੇ ਹਨ । 

ਈਸ਼ਾ ਦਿਓਲ ਦਾ ਵਰਕ ਫ੍ਰੰਟ 

ਈਸ਼ਾ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਭਰਤ ਤਖਤਾਨੀ ਦੇ ਨਾਲ 2012  ‘ਚ ਵਿਆਹ ਕਰਵਾ ਲਿਆ ਸੀ । ਇਸ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਭਰਤ ਤਖਤਾਨੀ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ।


ਹੁਣ ਅਦਾਕਾਰਾ ਦੋ ਧੀਆਂ ਦੀ ਮਾਂ ਹੈ । ਈਸ਼ਾ ਦਿਓਲ ਦੀ ਇੱਕ ਛੋਟੀ ਭੈਣ ਵੀ ਹੈ । ਜਿਸ ਦਾ ਨਾਮ ਅਹਾਨਾ ਦਿਓਲ ਹੈ । ਅਹਾਨਾ ਦਿਓਲ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।  

View this post on Instagram

A post shared by ESHA DEOL (@imeshadeol)


 


Related Post