ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰਾ ‘ਤੇ ਦਿਲ ਹਾਰ ਬੈਠਾ ਸੀ ਪਤੀ ਭਰਤ, ਥੱਪੜ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਈਸ਼ਾ ਦਿਓਲ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਭਰਤ ਤਖਤਾਨੀ ਦੇ ਨਾਲ ਲਵ ਸਟੋਰੀ ਦੇ ਬਾਰੇ ਦੱਸਾਂਗੇ । ਈਸ਼ਾ ਦਿਓਲ ਨੂੰ ਬਾਲੀਵੁੱਡ ‘ਚ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ । ਜੋ ਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨੂੰ ਮਿਲਿਆ ਸੀ ।
ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰਾ ‘ਤੇ ਦਿਲ ਹਾਰ ਬੈਠਾ ਸੀ ਪਤੀ ਭਰਤ, ਥੱਪੜ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਈਸ਼ਾ ਦਿਓਲ (Esha Deol) ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਭਰਤ ਤਖਤਾਨੀ ਦੇ ਨਾਲ ਲਵ ਸਟੋਰੀ ਦੇ ਬਾਰੇ ਦੱਸਾਂਗੇ । ਈਸ਼ਾ ਦਿਓਲ ਨੂੰ ਬਾਲੀਵੁੱਡ ‘ਚ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ । ਜੋ ਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨੂੰ ਮਿਲਿਆ ਸੀ । 2004 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਈਸ਼ਾ ਦਿਓਲ ਨੇ 2011 ਤੱਕ ਕੁੱਲ 23 ਫ਼ਿਲਮਾਂ ‘ਚ ਕੰਮ ਕੀਤਾ ।
ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸਰਗੀ ਦੀ ਝਲਕ ਸਾਂਝੀ ਕਰਦੇ ਹੋਏ ਸੁਹਾਗਣਾਂ ਨੂੰ ਦਿੱਤੀ ਕਰਵਾ ਚੌਥ ਦੀ ਵਧਾਈ
ਜਿਸ ਵਿੱਚੋਂ ਕੁਝ ਫ਼ਿਲਮਾਂ ਫਲਾਪ ਹੋਈਆਂ ਤੇ ਕੁਝ ਨੇ ਬਾਕਸ ਆਫ਼ਿਸ ‘ਤੇ ਵਧੀਆ ਪਰਫਾਰਮ ਕੀਤਾ ।2012 ‘ਚ ਅਦਾਕਾਰਾ ਨੇ ਆਪਣੇ ਬਚਪਨ ਦੇ ਪਿਆਰ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ ।ਈਸ਼ਾ ਦਿਓਲ ਦੋ ਧੀਆਂ ਦੀ ਮਾਂ ਬਣ ਚੁੱਕੀ ਹੈ ।

ਭਰਤ 13 ਸਾਲ ਦੀ ਉਮਰ ‘ਚ ਈਸ਼ਾ ਤੋਂ ਦਿਲ ਹਾਰ ਬੈਠੇ ਸਨ
ਈਸ਼ਾ ਦਿਓਲ ਬਚਪਨ ਤੋਂ ਹੀ ਚਾਹੁੰਦੀ ਸੀ ਕਿ ਉਸ ਦਾ ਪਤੀ ਵੀ ਉਸ ਦੇ ਪਿਤਾ ਵਾਂਗ ਬਹੁਤ ਹੀ ਹੈਂਡਸਮ ਹੋਵੇ ਅਤੇ ਈਸ਼ਾ ਦਾ ਇਹ ਸੁਫ਼ਨਾ ਪੂਰਾ ਹੋਇਆ ਵੀ ਸੀ । ਭਰਤ ਮਹਿਜ਼ ਤੇਰਾਂ ਸਾਲ ਦੀ ਉਮਰ ‘ਚ ਈਸ਼ਾ ਤੋਂ ਦਿਲ ਹਾਰ ਬੈਠੇ ਸਨ ।ਦੋਨਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਸਕੂਲਾਂ ਦੇ ਇੰਟਰ ਸਕੂਲ ਮੁਕਾਬਲੇ ਹੁੰਦੇ ਸਨ ।

ਈਸ਼ਾ ਮੁਤਾਬਕ ਇਸੇ ਦੌਰਾਨ ਭਰਤ ਨੇ ਇੱਕ ਵਾਰ ਉਨ੍ਹਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਈਸ਼ਾ ਨੇ ਭਰਤ ਨੂੰ ਥੱਪੜ ਜੜ ਦਿੱਤਾ ਸੀ ਅਤੇ ਦੋਵੇਂ ਉਸ ਸਮੇਂ ਬਹੁਤ ਛੋਟੇ ਸਨ ।ਇਸ ਤੋਂ ਬਾਅਦ ਕਈ ਸਾਲਾਂ ਤੱਕ ਦੋਵਾਂ ਦੀ ਗੱਲਬਾਤ ਬੰਦ ਰਹੀ ।
ਇਸ ਦੇ ਬਾਵਜੂਦ ਈਸ਼ਾ ਦੇ ਦਿਲ ‘ਚ ਭਰਤ ਦੇ ਲਈ ਪਿਆਰ ਘੱਟ ਨਹੀਂ ਸੀ ਹੋਇਆ ਅਤੇ ਕਈ ਸਾਲਾਂ ਬਾਅਦ ਦੋਵਾਂ ਦੀ ਮੁਲਾਕਾਤ ਨਿਆਗਰਾ ਫਾਲ ‘ਤੇ ਹੋਈ ਤਾਂ ਉਸ ਵੇਲੇ ਵੀ ਭਰਤ ਨੇ ਈਸ਼ਾ ਨੂੰ ਪੁੱਛਿਆ ਸੀ ਕਿ ਉਹ ਉਸ ਦਾ ਹੱਥ ਫੜ ਲਵੇ ਤਾਂ ਈਸ਼ਾ ਨੇ ਤੁਰੰਤ ਹਾਂ ਕਰ ਦਿੱਤੀ ਸੀ । ਜਿਸ ਤੋਂ ਬਾਅਦ ਦੋਵਾਂ ਨੇ 2012 ‘ਚ ਵਿਆਹ ਕਰਵਾ ਲਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
