ਅੰਮ੍ਰਿਤ ਮਾਨ ਦੇ ਪਿਤਾ ਦੀ ਹੋਈ ਰਿਟਾਇਰਮੈਂਟ, ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ, ਜੌਰਡਨ ਸੰਧੂ, ਕੁਲਵਿੰਦਰ ਬਿੱਲਾ ਸਣੇ ਕਈ ਗਾਇਕਾਂ ਨੇ ਪਾਇਆ ਭੰਗੜਾ

ਅੰਮ੍ਰਿਤ ਮਾਨ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ ‘ਚ ਟੀਚਰ ਰਹਿ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਬਤੌਰ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ । ਉਹ ਆਪਣੇ ਸਕੂਲ ‘ਚ ਆਪਣੇ ਨਿੱਜੀ ਖਰਚੇ ਦੇ ਨਾਲ ਕਈ ਕੰਮ ਵੀ ਕਰਵਾ ਚੁੱਕੇ ਹਨ । ਜਿਸ ਦਾ ਵੀਡੀਓ ਵੀ ਅੰਮ੍ਰਿਤ ਮਾਨ ਨੇ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ ।

By  Shaminder May 8th 2023 12:21 PM

ਅੰਮ੍ਰਿਤ ਮਾਨ (Amrit Maan) ਨੇ ਆਪਣੇ ਪਿਤਾ ਜੀ ਦੀ ਰਿਟਾਇਰਮੈਂਟ  ‘ਤੇ  ਆਪਣੇ ਪਿਤਾ ਜੀ ਅਤੇ ਗੁਰਦਾਸ ਮਾਨ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਕਿ ‘ਡੈਡ ਦੀ ਰਿਟਾਇਰਮੈਂਟ ਹੋਈ, ਸਿੱਖਿਆ ਖੇਤਰ ‘ਚ 34 ਸਾਲ ਸਰਵਿਸ ਕਰਨ ਤੋਂ ਬਾਅਦ…ਸ਼ੁਕਰੀਆ ਕਰਨ ਲਈ ਲਫਜ਼ ਨਹੀਂ, ਤੁਸੀਂ ਜੋ ਕੀਤਾ ਸਾਡੇ ਲਈ ।

View this post on Instagram

A post shared by Amrit Maan ( ਗੋਨਿਆਣੇ ਆਲਾ ) (@amritmaan106)

ਹੋਰ ਪੜ੍ਹੋ :  ਦੀਪ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਕੈਨੇਡਾ ਪਹੁੰਚਣ ‘ਤੇ ਏਅਰਪੋਰਟ ਕੀਤਾ ਸਵਾਗਤ, ਪਿਤਾ ਲਈ ਲਿਖੀ ਭਾਵੁਕ ਪੋਸਟ

ਕੱਲ੍ਹ ਗੁਰਦਾਸ ਮਾਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਆਪਣੀ ਮੌਜੂਦਗੀ ਦੇ ਨਾਲ ਆਸ਼ੀਰਵਾਦ ਦਿੱਤਾ, ਇੱਕ ਯਾਦਗਰ ਪਲ’। 

ਅੰਮ੍ਰਿਤ ਮਾਨ ਦੇ ਪਿਤਾ ਸਕੂਲ ‘ਚ ਹਨ ਟੀਚਰ

ਅੰਮ੍ਰਿਤ ਮਾਨ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ ‘ਚ ਟੀਚਰ ਰਹਿ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਬਤੌਰ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ । ਉਹ ਆਪਣੇ ਸਕੂਲ ‘ਚ ਆਪਣੇ ਨਿੱਜੀ ਖਰਚੇ ਦੇ ਨਾਲ ਕਈ ਕੰਮ ਵੀ ਕਰਵਾ ਚੁੱਕੇ ਹਨ । ਜਿਸ ਦਾ ਵੀਡੀਓ ਵੀ ਅੰਮ੍ਰਿਤ ਮਾਨ ਨੇ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ । 

ਬਤੌਰ ਗੀਤਕਾਰ ਅੰਮ੍ਰਿਤ ਮਾਨ ਨੇ ਕੀਤੀ ਸੀ ਸ਼ੁਰੂਆਤ 

ਅੰਮ੍ਰਿਤ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆ ਬਤੌਰ ਗੀਤਕਾਰ ਕੀਤੀ ਸੀ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵੀ ਆਪਣੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਹੁਣ ਉਹ ਗਾਇਕੀ, ਗੀਤਕਾਰੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । 

Related Post