ਜਦੋਂ ਹਨੂੰਮਾਨ ਨੇ ਅਸਲ ਜ਼ਿੰਦਗੀ ‘ਚ ਬਚਾਈ ਸੀ ਲਛਮਣ ਦੀ ਜਾਨ, ਜਾਣੋ ਦਿਲਚਸਪ ਕਿੱਸਾ

ਅੱਜ ਅਸੀਂ ਤੁਹਾਨੂੰ ਰਾਮਾਇਣ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਰਾਮਾਇਣ ‘ਚ ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਲਛਮਣ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਨੂੰ ਹੋਸ਼ ‘ਚ ਲਿਆਉਣ ਦੇ ਲਈ ਹਨੂੰਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਉਂਦੇ ਹਨ ।

By  Shaminder November 9th 2023 08:00 AM

ਰਾਮਾਨੰਦ ਸਾਗਰ ਦੀ ‘ਰਾਮਾਇਣ’ (Ramayan) ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲਾ ਪ੍ਰਸਿੱਧ ਸੀਰੀਅਲ ਸੀ । ਕੋਰੋਨਾ ਕਾਲ ‘ਚ ਵੀ ਇਸ ਸ਼ੋਅ ਨੂੰ ਮੁੜ ਤੋਂ ਪ੍ਰਸਾਰਿਤ ਕੀਤਾ ਗਿਆ ਸੀ । ਇਸ ਸ਼ੋਅ ਨੂੰ ਲੈ ਕੇ ਲੋਕਾਂ ‘ਚ ਓਨਾਂ ਹੀ ਕ੍ਰੇਜ਼ ਵੇਖਣ ਨੂੰ ਮਿਲਿਆ ਸੀ ਜਿੰਨਾ ਕਿ 1987 ‘ਚ ਵੇਖਣ ਨੂੰ ਮਿਲਦਾ ਸੀ ।ਇਸ ਸ਼ੋਅ ‘ਚ ਸ਼੍ਰੀ ਰਾਮ ਚੰਦਰ, ਲਛਮਣ ਅਤੇ ਮਾਤਾ ਸੀਤਾ ਦੇ ਕਿਰਦਾਰਾਂ ਨੂੰ ਲੋਕ ਪੂਜਣ ਲੱਗ ਪਏ ਸਨ ।

ਹੋਰ ਪੜ੍ਹੋ :  ਅਫਸਾਨਾ ਖ਼ਾਨ ਅਤੇ ਜੈਸਮੀਨ ਅਖਤਰ ਨੇ ਮਨਾਇਆ ਕਰਵਾ ਚੌਥ ਦਾ ਤਿਉਹਾਰ, ਵੇਖੋ ਖੂਬਸੂਰਤ ਤਸਵੀਰਾਂ

ਜਦੋਂ ਵੀ ਇਹ ਸੀਰੀਅਲ ਸ਼ੁਰੂ ਹੁੰਦਾ ਸੀ ਤਾਂ ਲੋਕ ਅਦਬ ਦੇ ਨਾਲ ਬੈਠ ਜਾਂਦੇ ਸਨ ਅਤੇ ਰਾਮ ਚੰਦਰ ਜੀ ਦੇ ਨਾਮ ਦੇ ਜੈਕਾਰੇ ਛੱਡਣ ਲੱਗ ਪੈਂਦੇ ਸਨ । ਅੱਜ ਅਸੀਂ ਤੁਹਾਨੂੰ ਰਾਮਾਇਣ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।


ਰਾਮਾਇਣ ‘ਚ ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਲਛਮਣ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਨੂੰ ਹੋਸ਼ ‘ਚ ਲਿਆਉਣ ਦੇ ਲਈ ਹਨੂੰਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਉਂਦੇ ਹਨ । ਪਰ ਅਸਲ ਜ਼ਿੰਦਗੀ ‘ਚ ਟੀਵੀ ਦੇ ਹਨੂੰਮਾਨ ਯਾਨੀ ਕਿ ਦਾਰਾ ਸਿੰਘ ਨੇ ਲਛਮਣ ਦੀ ਜਾਨ ਬਚਾਈ ਸੀ।


ਸੁਨੀਲ ਲਹਿਰੀ ਨੇ ਸਾਂਝਾ ਕੀਤਾ ਕਿੱਸਾ 

ਸੁਨੀਲ ਲਹਿਰੀ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ‘ਚ ਇੱਕ ਕਿੱਸਾ ਸਾਂਝਾ ਕੀਤਾ ਸੀ ਕਿ ਅਸਲ ਜ਼ਿੰਦਗੀ ‘ਚ ਵੀ ਕਿਵੇਂ ਹਨੂੰਮਾਨ ਜੀ ਨੇ ਉਨ੍ਹਾਂ ਦੀ ਜਾਨ ਬਚਾਈ ਸੀ । ਸੁਨੀਲ ਲਹਿਰੀ ਦਾ ਕਹਿਣਾ ਹੈ ਕਿ ਉਹ ਦੋਨੋਂ ਪਹਿਲੀ ਵਾਰ ਦੇਸ਼ ਤੋਂ ਬਾਹਰ ਗਏ ਸਨ ।ਉਸ ਸਮੇਂ ਕੀਨੀਆ ‘ਚ ਸੁਨੀਲ ਅਤੇ ਦਾਰਾ ਸਿੰਘ ਸ਼ੌਪਿੰਗ ਕਰਨ ਦੇ ਲਈ ਗਏ ਸਨ । ਸ਼ੌਪਿੰਗ ਤੋਂ ਵਾਪਸ ਆਉਂਦੇ ਹੋਏ ਇੱਕ ਚੋਰ ਨੇ ਸੁਨੀਲ ਦੇ ਹੱਥੋਂ ਬੈਗ ਖੋਹ ਲਿਆ । ਦਾਰਾ ਸਿੰਘ ਨੂੰ ਜਿਉਂ ਹੀ ਪਤਾ ਲੱਗਿਆ ਕਿ ਉਹ ਸੁਨੀਲ ਦਾ ਬੈਗ ਹੈ ਤਾਂ ਉਹ ਉਸ ਦੇ ਪਿੱਛੇ ਭੱਜੇ। ਉਨ੍ਹਾਂ ਨੇ ਚੋਰ ਨੂੰ ਫੜ ਲਿਆ । ਕਿਉਂਕਿ ਦਾਰਾ ਸਿੰਘ ਅਦਾਕਾਰ ਹੋਣ ਦੇ ਨਾਲ-ਨਾਲ ਭਲਵਾਨੀ ਵੀ ਕਰਦੇ ਹੁੰਦੇ ਸਨ । 

 



Related Post