Happy Birthday Arijit Singh: ਜਾਣੋ ਕਿੰਝ ਕਈ ਵਾਰ ਰਿਜੈਕਟ ਹੋਣ ਦੇ ਬਾਵਜੂਦ ਗਾਇਕੀ ਦੇ ਖੇਤਰ ਦਾ ਚਮਕਦਾ ਸਿਤਾਰਾ ਬਣੇ ਅਰਿਜੀਤ ਸਿੰਘ

ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ 'ਚ ਆਪਣੇ ਰੋਮਾਂਟਿਕ ਤੇ ਉਦਾਸੀ ਭਰੇ ਗੀਤਾਂ ਲਈ ਮਸ਼ਹੂਰ ਅਰਿਜੀਤ ਸਿੰਘ ਆਪਣੀ ਆਵਾਜ਼ ਦੇ ਜਾਦੂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਲੈਂਦੇ ਹਨ, ਪਰ ਗਾਇਕ ਬਨਣ ਦਾ ਉਨ੍ਹਾਂ ਦਾ ਇਹ ਸਫਰ ਕਾਫੀ ਮੁਸ਼ਕਲਾਂ ਭਰਾ ਰਿਹਾ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

By  Pushp Raj April 25th 2024 12:19 PM -- Updated: April 25th 2024 12:24 PM

Happy Birthday Arijit Singh: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ 'ਚ ਆਪਣੇ ਰੋਮਾਂਟਿਕ ਤੇ ਉਦਾਸੀ ਭਰੇ ਗੀਤਾਂ ਲਈ ਮਸ਼ਹੂਰ ਅਰਿਜੀਤ ਸਿੰਘ ਆਪਣੀ ਆਵਾਜ਼ ਦੇ ਜਾਦੂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਲੈਂਦੇ ਹਨ, ਪਰ ਗਾਇਕ ਬਨਣ ਦਾ ਉਨ੍ਹਾਂ ਦਾ ਇਹ ਸਫਰ ਕਾਫੀ ਮੁਸ਼ਕਲਾਂ ਭਰਾ ਰਿਹਾ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

ਬਚਪਨ ਤੋਂ ਮਿਲੀ ਸੰਗੀਤ ਦੀ ਸਿਖੀਆ 

ਅਰਿਜੀਤ ਸਿੰਘ ਦਾ ਜਨਮ 25 ਅਪ੍ਰੈਲ 1987 ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹੋਇਆ। ਅਰਿਜੀਤ ਸਿੰਘ ਨੂੰ ਸੰਗੀਤ ਵਿਰਾਸਤ 'ਚ ਮਿਲਿਆ ਸੀ। ਦਰਅਸਲ ਅਰਿਜੀਤ ਦੀ ਦਾਦੀ ਇੱਕ ਗਾਇਕਾ ਸੀ, ਮਾਂ ਗਾਇਕੀ ਦੇ ਨਾਲ-ਨਾਲ ਤਬਲਾ ਵੀ ਵਜਾਉਂਦੀ ਸੀ। ਇਸ ਤੋਂ ਇਲਾਵਾ ਉਸ ਦੀ ਨਾਨੀ ਨੂੰ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਦਿਲਚਸਪੀ ਸੀ। ਅਰਿਜੀਤ ਸ਼ੁਰੂ ਤੋਂ ਹੀ ਪਰਿਵਾਰ ਦੀਆਂ ਔਰਤਾਂ ਤੋਂ ਸੰਗੀਤ ਦੇ ਗੁਣਾਂ ਨੂੰ ਸਿਖਦੇ ਰਹੇ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਵੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਨਾਉਣਗੇ। 

View this post on Instagram

A post shared by Siddharth Garima (@siddharthgarima)


ਕਈ ਵਾਰ ਰਿਜੈਕਟ ਹੋਏ ਅਰਿਜੀਤ ਸਿੰਘ 

ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਰਿਜੀਤ ਦੀ  ਜ਼ਿੰਦਗੀ 'ਚ ਅਜਿਹਾ ਦੌਰ ਵੀ ਆਇਆ ਜਦੋਂ ਉਨ੍ਹਾਂ ਨੂੰ ਇਸ ਪਛਾਣ ਨੂੰ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਸੰਗੀਤ ਦੀ ਦੁਨੀਆ ਵਿੱਚ ਅੱਜ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਅਰਿਜੀਤ ਸਿੰਘ ਲਈ ਇਹ ਰਾਹ ਸੌਖੀ ਨਹੀਂ ਸੀ, ਇਸ ਲਈ  ਗਾਇਕ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਕਈ ਵਾਰ ਰਿਜੈਕਟ ਹੋਣਾ ਪਿਆ। 

ਦਰਅਸਲ, ਸਾਲ 2005 'ਚ ਅਰਿਜੀਤ ਨੇ ਆਪਣੇ ਗੁਰੂ ਰਾਜੇਂਦਰ ਪ੍ਰਸਾਦ ਹਜ਼ਾਰੀ ਦੇ ਕਹਿਣ 'ਤੇ ਇੱਕ ਮਿਊਜ਼ਿਕ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' ਵਿੱਚ ਹਿੱਸਾ ਲਿਆ ਸੀ। ਇਸ ਸ਼ੋਅ 'ਚ ਉਨ੍ਹਾਂ ਦੀ ਆਵਾਜ਼ ਨੂੰ ਸਾਰਿਆਂ ਨੇ ਪਸੰਦ ਕੀਤਾ ਪਰ ਉਹ ਸ਼ੋਅ ਜਿੱਤਣ 'ਚ ਅਸਫਲ ਰਹੇ। 

ਸੰਘਰਸ਼ ਭਰਿਆ ਰਿਹਾ ਅਰਿਜੀਤ ਦਾ ਸੰਗੀਤਕ ਸਫ਼ਰ 

ਬੇਸ਼ਕ ਅਰਿਜੀਤ ਨੇ ਇਹ ਸ਼ੋਅ ਨਹੀਂ ਜਿੱਤਿਆ ਪਰ ਇਸ ਸ਼ੋਅ ਨਾਲ ਉਹ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀਆਂ ਨਜ਼ਰਾਂ 'ਚ ਆ  ਗਏ। ਸੰਜੇ ਲੀਲਾ ਭੰਸਾਲੀ ਨੇ ਆਪਣੀ ਫਿਲਮ 'ਸਾਂਵਰੀਆ' ਦਾ ਗੀਤ 'ਯੂੰ ਸ਼ਬਨਮੀ' ਗਾਉਣ ਦਾ ਚਾਂਸ ਦਿੱਤਾ, ਪਰ ਕਿਸੇ ਕਾਰਨਾਂ ਦੇ ਚੱਲਦੇ ਅਰਿਜੀਤ ਸਿੰਘ ਦਾ ਉਹ ਗੀਤ ਅੱਜ ਤੱਕ ਰਿਲੀਜ਼ ਨਹੀਂ ਹੋ ਸਕਿਆ।

ਇਸ ਤੋਂ ਬਾਅਦ ਮਸ਼ਹੂਰ ਮਿਊਜ਼ਿਕ ਕੰਪਨੀ ਟਿਪਸ  ਦੇ ਮਾਲਕ ਰਮੇਸ਼ ਤੁਰਾਨੀ ਨੇ ਵੀ ਅਰਿਜੀਤ ਨੂੰ ਇੱਕ ਮਿਊਜ਼ਿਕ ਐਲਬਮ ਲਈ ਸਾਈਨ ਕੀਤਾ ਪਰ ਉਹ ਵੀ ਕਦੇ ਰਿਲੀਜ਼ ਨਹੀਂ ਹੋਇਆ। ਅਜਿਹੇ 'ਚ ਅਰਿਜੀਤ ਸਿੰਘ ਦੇ ਜੀਵਨ 'ਚ ਸੰਘਰਸ਼ ਦਾ ਦੌਰ ਜਾਰੀ ਰਿਹਾ, ਜਿਸ ਤੋਂ ਬਾਅਦ ਸਾਲ 2006 'ਚ ਉਹ ਮੁੰਬਈ ਸ਼ਿਫਟ ਹੋ ਗਏ ਅਤੇ ਇੱਥੇ ਉਨ੍ਹਾਂ ਨੂੰ ਬਾਲੀਵੁੱਡ ਗਾਇਕ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਉਸ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2011 ਦੀ ਫਿਲਮ ਮਰਡਰ 2 ਦੇ ਗੀਤ ਫਿਰ ਮੁਹੱਬਤ ਨਾਲ ਕੀਤੀ ਸੀ।

View this post on Instagram

A post shared by Arijit Singh (@arijitsingh)


 ਹੋਰ ਪੜ੍ਹੋ : ਫ਼ਿਲਮ 'ਨੀ ਮੈਂ ਸੱਸ ਕੁਟਣੀ 2' ਦੀ ਸ਼ੂਟਿੰਗ ਹੋਈ ਸ਼ੁਰੂ, ਫਿਲਮ ਦੇ ਸੈੱਟ ਤੋਂ ਵਾਇਰਲ ਹੋਈ ਬੀਟੀਐਸ ਵੀਡੀਓ

ਇਸ ਗੀਤ ਨੇ ਅਰਿਜੀਤ ਸਿੰਘ ਨੂੰ ਦਿਲਾਈ ਕਾਮਯਾਬੀ 

ਸਾਲ 2013 ਵਿੱਚ ਆਸ਼ਿਕੀ 2 ਦੇ ਇੱਕ ਗੀਤ ਨਾਲ ਅਰਿਜੀਤ ਸਿੰਘ ਨੂੰ ਇੰਡਸਟਰੀ ਵਿੱਚ ਪਛਾਣ ਮਿਲੀ। ਇਸ ਗੀਤ ਨੇ ਅਰਿਜੀਤ ਸਿੰਘ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਕਿਉਂਕਿ ਉਨ੍ਹਾਂ ਨੇ ਇਸ ਫਿਲਮ ਦੇ ਗੀਤ 'ਤੁਮ ਹੀ ਹੋ' ਨੂੰ ਆਪਣੀ ਆਵਾਜ਼ ਦਿੱਤੀ ਸੀ। ਲੋਕਾਂ ਨੇ ਇਸ ਗੀਤ ਨੂੰ ਇੰਨਾ ਪਸੰਦ ਕੀਤਾ ਕਿ ਇਹ ਉਸ ਸਾਲ ਲਵ ਐਂਥਮ ਬਣ ਗਿਆ। ਇਸ ਗੀਤ ਲਈ ਗਾਇਕ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਇਸ ਗੀਤ ਤੋਂ ਬਾਅਦ ਅਰਿਜੀਤ ਨੇ ਕਈ ਹਿੱਟ ਗੀਤਾਂ  ਦਿੱਤੇ ਅਤੇ ਅਜੇ ਵੀ ਉਨ੍ਹਾਂ ਦੇ ਸੁਪਰਹਿੱਟ ਗੀਤਾਂ ਦੀ ਲੜੀ ਜਾਰੀ ਹੈ।


Related Post