Dharmendra: ਕਿਸ ਬਿਮਾਰੀ ਦੇ ਇਲਾਜ ਲਈ ਅਮਰੀਕਾ ਗਏ ਨੇ ਧਰਿਮੰਦਰ, ਪਤਨੀ ਹੇਮਾ ਮਾਲਿਨੀ ਨੇ ਧਰਮਿੰਦਰ ਦਾ ਨਵਾਂ ਹੈਲਥ ਅਪਡੇਟ ਕੀਤਾ ਸਾਂਝਾ

87 ਸਾਲਾ ਧਰਮਿੰਦਰ ਕਿਸ ਬੀਮਾਰੀ ਤੋਂ ਪੀੜਤ ਹਨ, ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣਾ ਪਿਆ। ਧਰਮਿੰਦਰ ਦੇ ਨਾਲ ਅਮਰੀਕਾ 'ਚ ਸੰਨੀ ਦਿਓਲ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਹਨ। ਹੁਣ ਹੇਮਾ ਮਾਲਿਨੀ ਦੀ ਸਿਹਤ ਨੂੰ ਲੈ ਕੇ ਰਿਐਕਸ਼ਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਧਰਮਪਾਜੀ ਦੀ ਹੈਲਥ ਅਪਡੇਟ ਦਿੱਤੀ ਹੈ।

By  Pushp Raj September 14th 2023 12:50 PM -- Updated: September 14th 2023 12:52 PM

Dharmendra Latest Health Update:  'ਗਦਰ 2' ਦੀ ਜ਼ਬਰਦਸਤ ਸਫਲਤਾ ਅਤੇ ਧਰਮਿੰਦਰ ਦੇ ਦੋਹਾਂ ਪਰਿਵਾਰਾਂ ਦੇ ਵਧਦੇ ਪਿਆਰ ਤੋਂ ਪ੍ਰਸ਼ੰਸਕ ਕਾਫੀ ਖੁਸ਼ ਹਨ। ਦੂਜੇ ਪਾਸੇ ਇਸ ਨਾਲ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ ਕਿ 87 ਸਾਲਾ ਧਰਮਿੰਦਰ ਕਿਸ ਬੀਮਾਰੀ ਤੋਂ ਪੀੜਤ ਹਨ, ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣਾ ਪਿਆ। ਧਰਮਿੰਦਰ ਦੇ ਨਾਲ ਅਮਰੀਕਾ 'ਚ ਸੰਨੀ ਦਿਓਲ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਹਨ। ਹੁਣ ਹੇਮਾ ਮਾਲਿਨੀ ਦੀ ਸਿਹਤ ਨੂੰ ਲੈ ਕੇ ਰਿਐਕਸ਼ਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਧਰਮਪਾਜੀ ਦੀ ਹੈਲਥ ਅਪਡੇਟ ਦਿੱਤੀ ਹੈ।


ਦਰਅਸਲ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ 87 ਸਾਲਾ ਧਰਮਿੰਦਰ ਦੀ ਸਿਹਤ ਠੀਕ ਨਹੀਂ ਹੈ ਅਤੇ ਸੰਨੀ ਦਿਓਲ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਲੈ ਕੇ ਜਾ ਰਹੇ ਹਨ। ਜਦੋਂ ਧਰਮਪਾਜੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਸਨ ਤਾਂ ਹੇਮਾ ਮਾਲਿਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਵਿਦੇਸ਼ ਕਿਉਂ ਗਏ ਸੀ।

ਹੇਮਾ ਮਾਲਿਨੀ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਮਾਮਲੇ ਬਾਰੇ ਗੱਲ ਕੀਤੀ। ਉਸ ਨੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਧਰਮਿੰਦਰ ਦੀ ਸਿਹਤ ਠੀਕ ਨਹੀਂ ਹੈ। ਡ੍ਰੀਮ ਗਰਲ ਨੇ ਕਿਹਾ- ਧਰਮ ਜੀ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਸਿਰਫ ਰੁਟੀਨ ਚੈਕਅੱਪ ਲਈ ਅਮਰੀਕਾ ਗਏ ਹਨ। ਅਦਾਕਾਰਾ ਨੇ ਕਿਹਾ, 'ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਉਹ ਬਿਲਕੁਲ ਠੀਕ ਹਨ।'


ਹੋਰ ਪੜ੍ਹੋ: Ragneeti Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵੈਡਿੰਗ ਕਾਰਡ ਹੋਇਆ ਵਾਇਰਲ, ਉਦੈਪੁਰ 'ਚ ਹੋਵੇਗਾ ਵਿਆਹ

ਦਿਓਲ ਪਰਿਵਾਰ ਦੇ ਕਰੀਬੀ ਸੂਤਰ ਮੁਤਾਬਕ ਧਰਮਿੰਦਰ-ਪ੍ਰਕਾਸ਼ ਕੌਰ ਦੀ ਬੇਟੀ ਭਾਵ ਸੰਨੀ ਦੀ ਭੈਣ ਅਮਰੀਕਾ 'ਚ ਰਹਿੰਦੀ ਹੈ, ਜਿਸ ਨੂੰ ਮਿਲਣ ਲਈ ਤਿੰਨੋਂ ਅਮਰੀਕਾ ਗਏ ਹਨ। ਧਰਮ ਪਾਜੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ, 'ਜਦੋਂ ਮੈਂ ਉਸਨੂੰ ਕੁਝ ਸਮੇਂ ਲਈ ਨਹੀਂ ਦੇਖਦਾ ਤਾਂ ਮੈਂ ਬਹੁਤ ਬੇਚੈਨ ਹੋ ਜਾਂਦਾ ਹਾਂ। ਮੇਰੀ ਸਿਹਤ ਬਾਰੇ, ਅਜਿਹੀਆਂ ਰਿਪੋਰਟਾਂ ਮੇਰੇ ਪਿਆਰਿਆਂ ਨੂੰ ਚਿੰਤਾ ਕਰਦੀਆਂ ਹਨ। ਹਾਲਾਂਕਿ, ਸੰਨੀ ਦਿਓਲ ਦੀ ਟੀਮ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਤੇ ਧਰਮਿੰਦਰ ਛੁੱਟੀਆਂ ਮਨਾਉਣ ਲਈ ਅਮਰੀਕਾ ਵਿੱਚ ਹਨ, ਇਲਾਜ ਲਈ ਨਹੀਂ। ਟੀਮ ਮੁਤਾਬਕ ਉਹ 16 ਸਤੰਬਰ ਨੂੰ ਭਾਰਤ ਪਰਤਣਗੇ।


Related Post