Rekha: ਬੀਤੇ 32 ਸਾਲਾਂ ਤੋਂ ਰੇਖਾ ਦਾ ਪਰਛਾਵਾਂ ਬਣਕੇ ਰਹਿ ਰਹੀ ਹੈ ਇਹ ਔਰਤ, ਜਾਣੋਂ ਕੌਣ ਹੈ ਇਹ ਔਰਤ

ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਰੇਖ ਨਾਂ ਮਹਿਜ਼ ਆਪਣੀ ਫ਼ਿਲਮਾਂ ਨੂੰ ਲੈ ਕੇ ਸਗੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸ ਮੌਕੇ ਤੇ ਅਸੀਂ ਤੁਹਾਨੂੰ ਉਹਨਾਂ ਦੀ ਸੈਕਟਰੀ ਫਰਜ਼ਾਨਾ ਬਾਰੇ ਦੱਸਾਂਗੇ । ਰੇਖਾ ਦੇ ਨਾਲ ਹਮੇਸ਼ਾ ਇੱਕ ਔਰਤ ਦੇਖੀ ਜਾਂਦੀ ਹੈ , ਇਸ ਔਰਤ ਨੂੰ ਰੇਖਾ ਦਾ ਪਰਛਾਵਾਂ ਮੰਨਿਆ ਜਾਂਦਾ ਹੈ । ਫਰਜ਼ਾਨਾ ਨਾਂਅ ਦੀ ਇਹ ਔਰਤ ਪਿਛਲੇ 32 ਸਾਲਾਂ ਤੋਂ ਰੇਖਾ ਦੇ ਨਾਲ ਰਹਿ ਰਹੀ ਹੈ । ਪੱਤਰਕਾਰ ਮੋਹਨਦੀਪ ਨੇ ਆਪਣੀ ਕਿਤਾਬ 'ਓੁਰੲਕਹੳ' ਵਿੱਚ ਫਰਜ਼ਾਨਾ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।

By  Pushp Raj July 23rd 2023 09:00 AM

 Rekha In Live-In Relationship: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਰੇਖ ਨਾਂ ਮਹਿਜ਼ ਆਪਣੀ ਫ਼ਿਲਮਾਂ ਨੂੰ ਲੈ ਕੇ ਸਗੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸ ਮੌਕੇ ਤੇ ਅਸੀਂ ਤੁਹਾਨੂੰ ਉਹਨਾਂ ਦੀ ਸੈਕਟਰੀ ਫਰਜ਼ਾਨਾ ਬਾਰੇ ਦੱਸਾਂਗੇ । ਰੇਖਾ ਦੇ ਨਾਲ ਹਮੇਸ਼ਾ ਇੱਕ ਔਰਤ ਦੇਖੀ ਜਾਂਦੀ ਹੈ , ਇਸ ਔਰਤ ਨੂੰ ਰੇਖਾ ਦਾ ਪਰਛਾਵਾਂ ਮੰਨਿਆ ਜਾਂਦਾ ਹੈ । ਫਰਜ਼ਾਨਾ ਨਾਂਅ ਦੀ ਇਹ ਔਰਤ ਪਿਛਲੇ 32 ਸਾਲਾਂ ਤੋਂ ਰੇਖਾ ਦੇ ਨਾਲ ਰਹਿ ਰਹੀ ਹੈ । ਪੱਤਰਕਾਰ ਮੋਹਨਦੀਪ ਨੇ ਆਪਣੀ ਕਿਤਾਬ 'ਓੁਰੲਕਹੳ' ਵਿੱਚ ਫਰਜ਼ਾਨਾ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।


ਵਿਨੋਦ ਖੰਨਾ ਅਤੇ ਜਤਿੰਦਰ ਨਾਲ ਰੇਖਾ ਦੇ ਰਿਸ਼ਤੇ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਜਿਸ ਤੋਂ ਬਾਅਦ ਅਦਾਕਾਰਾ ਦੇ ਅਮਿਤਾਭ ਬੱਚਨ ਨਾਲ ਰਿਸ਼ਤੇ ਦੀਆਂ ਸੁਰਖੀਆਂ ਕਾਰਨ ਖਬਰਾਂ ਦਾ ਬਾਜ਼ਾਰ ਗਰਮ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਦੀ ਜ਼ਿੰਦਗੀ 'ਚ ਇਨ੍ਹਾਂ ਸਭ ਤੋਂ ਇਲਾਵਾ ਇਕ ਹੋਰ ਸ਼ਖਸ ਹੈ ਜਿਸ ਨੇ ਉਸ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਹੈ। ਉਹ ਕੋਈ ਹੋਰ ਨਹੀਂ ਸਗੋਂ ਰੇਖਾ ਦੀ ਸੈਕਟਰੀ ਫਰਜ਼ਾਨਾ ਹੈ। 

ਖਬਰਾਂ ਦੀ ਮੰਨੀ ਜਾਏ ਤਾਂ ਯਾਸਿਰ ਉਸਮਾਨ ਦੁਆਰਾ ਲਿਖੀ ਗਈ ਰੇਖਾ ਦੀ ਬਾਇਓਗ੍ਰਾਫੀ 'ਚ ਇਸ ਰਹੱਸ ਦਾ ਖੁਲਾਸਾ ਹੋਇਆ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਰੇਖਾ ਦਾ ਰਿਸ਼ਤਾ ਉਸ ਦੀ ਹੀ ਸੈਕਟਰੀ ਨਾਲ ਹੈ। ਇਸ ਕਿਤਾਬ 'ਚ ਇਹ ਵੀ ਦੱਸਿਆ ਗਿਆ ਹੈ ਕਿ ਫਰਜ਼ਾਨਾ ਹੀ ਉਹ ਵਿਅਕਤੀ ਹੈ ਜਿਸ ਨੂੰ ਰੇਖਾ ਦੇ ਬੈੱਡਰੂਮ 'ਚ ਜਾਣ ਦੀ ਇਜਾਜ਼ਤ ਹੈ।

ਇਹਨਾਂ ਗੱਲਾਂ ਦੀ ਕੀ ਸਚਾਈ ਹੈ ਇਸ ਦੀ ਅਸੀਂ ਪੁਸਟੀ ਨਹੀਂ ਕਰਦੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਜਦੋਂ ਕਿ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨੂੰ ਆਪਣੀ ਭੈਣ ਮੰਨਦੀ ਹੈ ਪਰ ਬਾਹਰੀ ਦੁਨੀਆ ਦੋਹਾਂ ਦੇ ਸਬੰਧਾਂ ਨੂੰ ਲੈ ਕੇ ਅਟਕਲਾਂ ਲਗਾਉਂਦੀ ਰਹਿੰਦੀ ਹੈ ।


ਹੋਰ ਪੜ੍ਹੋ: 'Carry On Jatta 3' ਬਣੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ, ਗਿੱਪੀ ਗਰੇਵਾਲ ਨੇ ਫ਼ਿਲਮ ਟੀਮ ਸਣੇ ਫੈਨਜ਼ ਨੂੰ ਕਿਹਾ ਧੰਨਵਾਦ 

ਰਿਪੋਰਟ ਮੁਤਾਬਕ ਰੇਖਾ ਦੀ ਬਾਇਓਗ੍ਰਾਫੀ 'ਚ ਯਾਸਿਰ ਨਾਲ ਉਸ ਦੀ ਪੀਏ ਦਾ ਰਿਸ਼ਤਾ ਪਿਛਲੇ 30 ਸਾਲਾਂ ਤੋਂ ਚੱਲ ਰਿਹਾ ਹੈ। ਖਬਰਾਂ ਮੁਤਾਬਕ ਰੇਖਾ ਦੇ ਪਤੀ ਮੁਕੇਸ਼ ਅਗਰਵਾਲ ਦੀ ਖੁਦਕੁਸ਼ੀ ਦੇ ਪਿੱਛੇ ਫਰਜ਼ਾਨਾ ਵੀ ਇਕ ਕਾਰਨ ਸੀ।


Related Post