ਜਸਬੀਰ ਜੱਸੀ ਨੇ ਕਰਣ ਦਿਓਲ ਦੇ ਵਿਆਹ ‘ਚ ਲਗਾਈਆਂ ਰੌਣਕਾਂ, ਸੰਨੀ ਦਿਓਲ ਅਤੇ ਰਣਵੀਰ ਸਿੰਘ ਦੇ ਨਾਲ ਖੂਬ ਪਾਇਆ ਭੰਗੜਾ, ਵੇਖੋ ਵੀਡੀਓ

ਕਰਣ ਦਿਓਲ ਦਾ ਵਿਆਹ ਹੋ ਗਿਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਸ਼ਿਰਕਤ ਕੀਤੀ ।ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਗਾਇਕ ਸੰਨੀ ਦਿਓਲ ਦੇ ਬੇਟੇ ਦੇ ਵਿਆਹ ਸਮਾਗਮ ‘ਚ ਗਾਉੇਂਦਾ ਹੋਇਆ ਨਜ਼ਰ ਆ ਰਿਹਾ ਹੈ ।

By  Shaminder June 20th 2023 11:13 AM

ਕਰਣ ਦਿਓਲ (Karan Deol) ਦਾ ਵਿਆਹ (Wedding)  ਹੋ ਗਿਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਸ਼ਿਰਕਤ ਕੀਤੀ ।ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਗਾਇਕ ਸੰਨੀ ਦਿਓਲ ਦੇ ਬੇਟੇ ਦੇ ਵਿਆਹ ਸਮਾਗਮ ‘ਚ ਗਾਉੇਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਗਾਇਕ ਸੰਨੀ ਦਿਓਲ ਦੇ ਨਾਲ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈ । ਜਸਬੀਰ ਜੱਸੀ ਨੇ ਆਪਣੀ ਪਰਫਾਰਮੈਂਸ ਦੇ ਦੋ ਵੀਡੀਓ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਗਾਇਕ ਪਰਫਾਰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।


View this post on Instagram

A post shared by Jassi (@jassijasbir)


ਹੋਰ ਪੜ੍ਹੋ : 
ਸੁਪਰ ਸਟਾਰ ਰਾਮ ਚਰਨ ਅਤੇ ਉਪਾਸਨਾ ਬਣੇ ਮਾਤਾ ਪਿਤਾ, 11 ਸਾਲ ਬਾਅਦ ਧੀ ਦਾ ਹੋਇਆ ਜਨਮ

ਜਸਬੀਰ ਜੱਸੀ ਨੇ ਇੱਕ ਤੋਂ ਬਾਅਦ ਇੱਕ ਗਾਏ ਹਿੱਟ ਗੀਤ 

ਜਸਬੀਰ ਜੱਸੀ ਨੇ ਇਸ ਵਿਆਹ ‘ਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ ਅਤੇ ਇਨ੍ਹਾਂ ਗੀਤਾਂ ਦੇ ਨਾਲ ਦਿਓਲ ਪਰਿਵਾਰ ਨੇ ਵੀ ਖੂਬ ਇਨਜੁਆਏ ਕੀਤਾ ।ਜਸਬੀਰ ਜੱਸੀ ਨੇ ਇਨ੍ਹਾਂ ਵੀਡੀਓਜ਼ ਨੂੰ ਸਾਂਝੇ ਕਰਦੇ ਹੋਏ ਲਿਖਿਆ ‘ਦਿਓਲ ਪਰਿਵਾਰ ਨੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ‘ਤੇ ਬਹੁਤ ਇਨਜੁਆਏ ਕੀਤਾ। ਵਿਆਹ ਅਤੇ ਪਾਰਟੀਆਂ ਇਸ ਗੀਤ ਤੋਂ ਬਿਨ੍ਹਾਂ ਅਧੂਰੀਆਂ ਹਨ’। 


ਕਰਣ ਦਿਓਲ ਦਾ ਬੀਤੇ ਦਿਨ ਹੋਇਆ ਵਿਆਹ 

ਕਰਣ ਦਿਓਲ ਅਤੇ ਦ੍ਰਿਸ਼ਾ ਬੀਤੇ ਐਤਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਤੋਂ ਬਾਅਦ ਦੋਵਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ।


ਧਰਮਿੰਦਰ ਦੇ ਦੋਸਤ ਪ੍ਰੇਮ ਚੋਪੜਾ, ਸ਼ਤਰੂਘਨ ਸਿਨ੍ਹਾ, ਸਲਮਾਨ ਖ਼ਾਨ ਸਣੇ ਕਈ ਹਸਤੀਆਂ ਇਸ ਵਿਆਹ ‘ਚ ਸ਼ਾਮਿਲ ਹੋਈਆਂ ਸਨ । 

View this post on Instagram

A post shared by Jaidev Kumar (@jaidevkumar_jd)






Related Post