Jasmin Bhasin Health Update : ਹਸਪਤਾਲ ਤੋਂ ਡਿਸਚਾਰਜ ਹੋਈ ਜੈਸਮੀਨ ਭਸੀਨ, ਬੇਅਰਫ੍ਰੈਂਡ ਅਲੀ ਗੋਨੀ ਨੇ ਕੀਤੀ ਦੇਖਭਾਲ

ਪੰਜਾਬੀ ਫਿਲਮਾਂ ਤੇ ਟੀਵੀ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ (Jasmin Bhasin) ਹਾਲ ਹੀ ਵਿੱਚ ਬੀਮਾਰ ਹੋ ਗਈ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਕਰੀਬ ਤਿੰਨ ਦਿਨ ਬਿਤਾਉਣ ਤੋਂ ਬਾਅਦ ਜੈਸਮੀਨ ਆਖਿਰਕਾਰ ਠੀਕ ਹੋ ਕੇ ਘਰ ਪਰਤ ਆਈ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

By  Pushp Raj October 12th 2023 01:41 PM -- Updated: October 12th 2023 01:43 PM

Jasmin Bhasin  Health Update:  ਪੰਜਾਬੀ ਫਿਲਮਾਂ ਤੇ ਟੀਵੀ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ (Jasmin Bhasin) ਹਾਲ ਹੀ ਵਿੱਚ ਬੀਮਾਰ ਹੋ ਗਈ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਕਰੀਬ ਤਿੰਨ ਦਿਨ ਬਿਤਾਉਣ ਤੋਂ ਬਾਅਦ ਜੈਸਮੀਨ ਆਖਿਰਕਾਰ ਠੀਕ ਹੋ ਕੇ ਘਰ ਪਰਤ ਆਈ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

ਜੈਸਮੀਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਹੈਲਥ ਅਪਡੇਟ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਜੈਸਮੀਨ ਦੀ ਤਬੀਅਤ ਠੀਕ ਨਹੀਂ ਸੀ। ਉਸ ਨੂੰ ਪੇਟ ਦੀ ਇਨਫੈਕਸ਼ਨ ਸੀ। ਫੂਡ ਪੁਆਇਜ਼ਨਿੰਗ ਕਾਰਨ ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਜੈਸਮੀਨ ਇਲਾਜ ਕਰਵਾ ਕੇ ਘਰ ਪਰਤ ਗਈ ਹੈ।


ਬਿੱਗ ਬੌਸ ਫੇਮ ਜੈਸਮੀਨ ਭਸੀਨ ਨੇ ਇੰਸਟਾ ਸਟੋਰੀ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕੀਤਾ ਹੈ। ਕੁਝ ਦਿਨ ਪਹਿਲਾਂ ਜੈਸਮੀਨ ਭਸੀਨ ਨੂੰ ਪੇਟ 'ਚ ਇਨਫੈਕਸ਼ਨ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਨੇ ਹਸਪਤਾਲ ਦੇ ਬੈੱਡ 'ਤੇ ਲੇਟਦੇ ਹੋਏ ਆਪਣੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ 3 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ।

 ਜੈਸਮੀਨ ਨੇ ਲਿਖਿਆ, "ਅਲਵਿਦਾ ਹਸਪਤਾਲ, ਜਲਦੀ ਹੀ ਤੁਹਾਨੂੰ ਦੁਬਾਰਾ ਮਿਲਣ ਦੀ ਉਮੀਦ ਹੈ। ਪਿਛਲੇ ਤਿੰਨ ਦਿਨ ਬਹੁਤ ਮੁਸ਼ਕਿਲ ਅਤੇ ਮਹੱਤਵਪੂਰਨ ਸਨ, ਪਰ ਮੈਂ ਵਾਪਸ ਆ ਗਈ ਹਾਂ, ਪਹਿਲਾਂ ਨਾਲੋਂ ਬਿਹਤਰ ਅਤੇ ਮਜ਼ਬੂਤ ​​​​ਹਾਂ। ਤੁਹਾਡੇ ਸਾਰਿਆਂ ਲਈ ਬਹੁਤ ਸਾਰਾ ਪਿਆਰ ਅਤੇ ਬਹੁਤ-ਬਹੁਤ ਧੰਨਵਾਦ- ਤੁਹਾਡਾ ਸਾਰਾ ਪਿਆਰ, ਸ਼ੁਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ।"


ਇੱਕ ਪੋਸਟ ਵਿੱਚ ਜੈਸਮੀਨ ਨੇ ਆਪਣੇ ਬੁਆਏਫ੍ਰੈਂਡ ਅਤੇ ਐਕਟਰ ਅਲੀ ਗੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਅਲੀ ਨੇ ਹਸਪਤਾਲ ਵਿੱਚ ਉਸ ਦੀ ਚੰਗੀ ਦੇਖਭਾਲ ਕੀਤੀ ਸੀ। ਅਭਿਨੇਤਰੀ ਨੇ ਲਿਖਿਆ, "ਮੇਰੇ ਨਾਲ 24*7 ਰਹਿਣ ਲਈ ਮੇਰੀ ਸਭ ਤੋਂ ਵੱਡੀ ਤਾਕਤ, ਮੇਰੇ ਸਾਥੀ, ਮੇਰੇ ਸਭ ਤੋਂ ਚੰਗੇ ਦੋਸਤ @alygoni ਦਾ ਵਿਸ਼ੇਸ਼ ਧੰਨਵਾਦ।"

View this post on Instagram

A post shared by Jasmine Bhasin (@jasminbhasin2806)


ਹੋਰ ਪੜ੍ਹੋ: ਸਰਦ ਰੁੱਤ ਲਈ ਰਸਮੀ ਅਰਦਾਸ ਮਗਰੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਯਾਤਰਾ ਹੋਈ ਸੰਪੂਰਨ  

ਜੈਸਮੀਨ ਭਸੀਨ ਤੋਂ ਇਲਾਵਾ ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੂੰ ਵੀ ਇਨਫੈਕਸ਼ਨ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸ਼ਹਿਨਾਜ਼ ਨੂੰ ਵੀ ਬੀਤੇ ਦਿਨੀਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।


Related Post