ਨੀਰੂ ਬਾਜਵਾ ਪਰਿਵਾਰ ਨਾਲ ਸੇਨਫ੍ਰਾਂਸਿਸਕੋ ‘ਚ ਬਿਤਾ ਰਹੀ ਸਮਾਂ, ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਆਪਣੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਨੂੰ ਕਿਵੇਂ ਬੈਲੇਂਸ ਬਣਾ ਕੇ ਚੱਲਣਾ ਹੈ । ਇਹ ਨੀਰੂ ਬਾਜਵਾ ਤੋਂ ਜ਼ਿਆਦਾ ਸ਼ਾਇਦ ਹੀ ਕੋਈ ਵਧੀਆ ਤਰੀਕੇ ਦੇ ਨਾਲ ਹੋਰ ਕੋਈ ਜਾਣਦਾ ਹੋਵੇ। ਆਪਣੇ ਬਿਜ਼ੀ ਸ਼ੈਡਿਊਲ ਚੋਂ ਉਹ ਅਕਸਰ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ ।

By  Shaminder May 16th 2023 10:38 AM

 ਨੀਰੂ ਬਾਜਵਾ (Neeru Bajwa) ਅਜਿਹੀ ਅਦਾਕਾਰਾ ਹੈ, ਜੋ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੀ ਹੈ ।ਉਹ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਬਹੁਤ ਜ਼ਿਆਦਾ ਬਿਜ਼ੀ ਰਹਿੰਦੀ ਹੈ।ਪਰ ਆਪਣੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਨੂੰ ਕਿਵੇਂ ਬੈਲੇਂਸ ਬਣਾ ਕੇ ਚੱਲਣਾ ਹੈ । ਇਹ ਨੀਰੂ ਬਾਜਵਾ ਤੋਂ ਜ਼ਿਆਦਾ ਸ਼ਾਇਦ ਹੀ ਕੋਈ ਵਧੀਆ ਤਰੀਕੇ ਦੇ ਨਾਲ ਹੋਰ ਕੋਈ ਜਾਣਦਾ ਹੋਵੇ।


View this post on Instagram

A post shared by Neeru Bajwa (@neerubajwa)


ਹੋਰ ਪੜ੍ਹੋ  : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗਾਇਕ ਦੀ ਹਵੇਲੀ ਪਹੁੰਚ ਮਨਾਇਆ ਮਾਤਾ ਚਰਨ ਕੌਰ ਦਾ ਜਨਮ ਦਿਨ, ਵੇਖੋ ਵੀਡੀਓ

ਆਪਣੇ ਬਿਜ਼ੀ ਸ਼ੈਡਿਊਲ ਚੋਂ ਉਹ ਅਕਸਰ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ । ਇਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਜਿਸ ਦੀਆਂ ਤਸਵੀਰਾਂ ਵੀ ਬੀਤੇ ਦਿਨ ਉਸ ਨੇ ਸਾਂਝੀਆਂ ਕੀਤੀਆਂ ਸਨ ।ਪਹਿਲਾਂ ਉਹ ਮੈਕਸੀਕੋ ਅਤੇ ਹੁਣ ਉਹ ਸੇਨ ਫ੍ਰਾਂਸਿਸਕੋ ‘ਚ ਆਪਣੇ ਪਰਿਵਾਰ ਦੇ ਨਾਲ ਘੁੰਮਦੀ ਹੋਈ ਨਜ਼ਰ ਆਈ ਹੈ ।


ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਵੱਡੀ ਧੀ ਅਤੇ ਭੈਣ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੀ ਹੈ । 


ਨੀਰੂ ਬਾਜਵਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ, ਪਰ ਬਾਲੀਵੁੱਡ ‘ਚ ਉਸ ਦਾ ਐਕਸਪੀਰੀਅੰਸ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ । ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਹੁਣ ਉਹ ਪਾਲੀਵੁੱਡ ਫ਼ਿਲਮਾਂ ‘ਚ ਹੀ ਅਦਾਕਾਰੀ ਕਰਦੀ ਹੋਈ ਨਜ਼ਰ ਆਉਂਦੀ ਹੈ । ਹਾਲ ਹੀ ‘ਚ ਉਸ ਦੀ ਫ਼ਿਲਮ ‘ਕਲੀ ਜੋਟਾ’ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ‘ਚੱਲ ਜਿੰਦੀਏ’ ਫ਼ਿਲਮ ਦੀ ਵੀ ਖੂਬ ਚਰਚਾ ਹੋਈ ਸੀ । 

View this post on Instagram

A post shared by Neeru Bajwa (@neerubajwa)



Related Post