ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗਾਇਕ ਦੀ ਹਵੇਲੀ ਪਹੁੰਚ ਮਨਾਇਆ ਮਾਤਾ ਚਰਨ ਕੌਰ ਦਾ ਜਨਮ ਦਿਨ, ਵੇਖੋ ਵੀਡੀਓ
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਤਾ ਚਰਨ ਕੌਰ (Mata Charan kaur) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਆਪਣੇ ਪੁੱਤਰ ਦੇ ਲਈ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ ।ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਸਾਲ ਉਸ ਦੇ ਜਨਮ ਦਿਨ ‘ਤੇ ਪੁੱਤਰ ਨੇ ਰਾਤ ਬਾਰਾਂ ਵਜੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ । ਪਰ ਇਸ ਵਾਰ ਪੁੱਤਰ ਨੇ ਵਧਾਈ ਨਹੀਂ ਦਿੱਤੀ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਰਹੀ ਹੈ ਕਰਣ ਔਜਲਾ ਦੀ ਕੱਟੜ ਫੈਨ, ਪਰ ਹੁਣ ਅਦਾਕਾਰਾ ਨੇ ਹਟਵਾਇਆ ਕਰਣ ਔਜਲਾ ਦਾ ਟੈਟੂ
ਪਰ ਇਸ ਵਾਰ ਉਨ੍ਹਾਂ ਦੇ ਜਨਮ ਦਿਨ ‘ਤੇ ਵੱਡੀ ਗਿਣਤੀ ‘ਚ ਗਾਇਕ ਦੇ ਪ੍ਰਸ਼ੰਸਕ ਕੇਕ ਲੈ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਪਹੁੰਚੇ । ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਮਾਤਾ ਚਰਨ ਕੌਰ ਦੇ ਨਾਲ ਉਨ੍ਹਾਂ ਦੇ ਜਨਮ ਦਿਨ ‘ਤੇ ਕੇਕ ਕਟਵਾਉਂਦੇ ਹੋਏ ਨਜ਼ਰ ਆ ਰਹੇ ਹਨ ।
ਬੀਤੇ ਦਿਨ ਮਾਂ ਨੇ ਸਾਂਝੀ ਕੀਤੀ ਸੀ ਭਾਵੁਕ ਪੋਸਟ
ਬੀਤੇ ਦਿਨ ਆਪਣੇ ਜਨਮ ਦਿਨ ‘ਤੇ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਸੀ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਦੀ ਗੈਰ ਮੌਜੂਦਗੀ ਦੀ ਗੱਲ ਕਰਦੇ ਹੋਏ ਲਿਖਿਆ ਸੀ ਕਿ ‘ਸ਼ੁਭ ਪਿਛਲੇ ਜਨਮ ਦਿਨ ਤੇ ਤੁਸੀਂ ਬੰਬੇ ਸੀ ਰਾਤੀ ਬਾਰਾਂ ਵਜੇ ਵਿਸ਼ ਕੀਤਾ ਸੀ।
ਪਰ ਇਸ ਵਾਰ ਮੈ ਉਡੀਕਦੀ ਰਹੀ ਤੁਸੀ ਮੈਨੂੰ ਵਿਸ਼ ਹੀ ਨੀ ਕੀਤਾ ਕੀ ਤੁਸੀ ਮੈਥੋਂ ਐਨੀ ਦੂਰ ਚਲੇ ਗਏ ਤੁਸੀ ਮੈਨੂੰ ਕਦੇ ਵੀ ਵਿਸ਼ ਨਹੀ ਕਰੋਂਗੇ ਨਹੀ ਪੁੱਤ ਐਦਾਂ ਨਾ ਕਰੋ ।ਸਾਡਾ ਨੀ ਸਰਦਾ ਤੁਹਾਡੇ ਬਿਨਾਂ ਵਾਪਿਸ ਆਜੋ ਸ਼ੁਭ ਰੱਬ ਦਾ ਵਾਸਤਾ’।ਹਾਲਾਂਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਮਾਤਾ ਚਰਨ ਕੌਰ ਦਾ ਹੌਂਸਲਾ ਵਧਾਇਆ ਅਤੇ ਪਿੰਡ ਪਹੁੰਚ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ । ਪਰ ਇੱਕ ਮਾਂ ਨੂੰ ਆਪਣੇ ਪੁੱਤਰ ਦੀ ਕਮੀ ਤਾਂ ਹਮੇਸ਼ਾ ਹੀ ਤੜਫਾਉਂਦੀ ਹੈ ।
- PTC PUNJABI