ਸ਼ਹਿਨਾਜ਼ ਗਿੱਲ ਰਹੀ ਹੈ ਕਰਣ ਔਜਲਾ ਦੀ ਕੱਟੜ ਫੈਨ, ਪਰ ਹੁਣ ਅਦਾਕਾਰਾ ਨੇ ਹਟਵਾਇਆ ਕਰਣ ਔਜਲਾ ਦਾ ਟੈਟੂ

ਸ਼ਹਿਨਾਜ਼ ਗਿੱਲ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ।ਲੱਖਾਂ ਦੀ ਗਿਣਤੀ ‘ਚ ਉਸ ਦੇ ਪ੍ਰਸ਼ੰਸਕ ਹਨ । ਪਰ ਸ਼ਹਿਨਾਜ਼ ਗਿੱਲ ਵੀ ਕਿਸੇ ਦੀ ਕੱਟੜ ਫੈਨ ਰਹੀ ਹੈ । ਜੀ ਹਾਂ ਅਦਾਕਾਰਾ ਪੰਜਾਬੀ ਗਾਇਕ ਕਰਣ ਔਜਲਾ ਦੀ ਕੱਟੜ ਫੈਨ ਹੈ । ਉਸ ਨੇ ਕਰਣ ਔਜਲਾ ਦਾ ਟੈਟੂ ਵੀ ਬਣਵਾਇਆ ਹੋਇਆ ਸੀ ।

Reported by: PTC Punjabi Desk | Edited by: Shaminder  |  May 15th 2023 05:18 PM |  Updated: May 15th 2023 05:18 PM

ਸ਼ਹਿਨਾਜ਼ ਗਿੱਲ ਰਹੀ ਹੈ ਕਰਣ ਔਜਲਾ ਦੀ ਕੱਟੜ ਫੈਨ, ਪਰ ਹੁਣ ਅਦਾਕਾਰਾ ਨੇ ਹਟਵਾਇਆ ਕਰਣ ਔਜਲਾ ਦਾ ਟੈਟੂ

ਸ਼ਹਿਨਾਜ਼ ਗਿੱਲ (Shehnaaz Gill) ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ।ਲੱਖਾਂ ਦੀ ਗਿਣਤੀ ‘ਚ ਉਸ ਦੇ ਪ੍ਰਸ਼ੰਸਕ ਹਨ । ਪਰ ਸ਼ਹਿਨਾਜ਼ ਗਿੱਲ ਵੀ ਕਿਸੇ ਦੀ ਕੱਟੜ ਫੈਨ ਰਹੀ ਹੈ । ਜੀ ਹਾਂ ਅਦਾਕਾਰਾ ਪੰਜਾਬੀ ਗਾਇਕ ਕਰਣ ਔਜਲਾ ਦੀ ਕੱਟੜ ਫੈਨ ਹੈ । ਉਸ ਨੇ ਕਰਣ ਔਜਲਾ ਦਾ ਟੈਟੂ ਵੀ ਬਣਵਾਇਆ ਹੋਇਆ ਸੀ । ਪਰ ਹੁਣ ਗਾਇਕਾ ਨੇ ਕਰਣ ਔਜਲਾ ਦੇ ਟੈਟੂ ਨੰ ਰਿਮੂਵ ਕਰਵਾ ਦਿੱਤਾ ਹੈ ।ਆਓ ਜਾਣਦੇ ਹਾਂ ਸ਼ਹਿਨਾਜ਼ ਗਿੱਲ ਨੇ ਅਜਿਹਾ ਕਿਉਂ ਕੀਤਾ ।

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਕੀਤੀ ਧਾਰਮਿਕ ਯਾਤਰਾ, ਯਾਤਰਾ ਪੂਰੀ ਹੋਣ ‘ਤੇ ਕਿਹਾ ‘ਯਾਤਰਾ ਸਫਲ ਹੋਈ’

ਸ਼ਹਿਨਾਜ਼ ਗਿੱਲ ਔਜਲਾ ਦੀ ਕੱਟੜ ਫੈਨ 

ਕਰਣ ਔਜਲਾ ਦੇ ਵੱਡੀ ਗਿਣਤੀ ‘ਚ ਫੈਨਸ ਹਨ । ਉਨ੍ਹਾਂ ‘ਚ ਇੱਕ ਨਾਂਅ ਸ਼ਹਿਨਾਜ਼ ਗਿੱਲ ਦਾ ਵੀ ਹੈ । ਸ਼ਹਿਨਾਜ਼ ਗਿੱਲ ਕਰਣ ਔਜਲਾ ਨੂੰ ਆਪਣਾ ਹੀ ਸਮਝਦੀ ਹੈ। ਪਰ ਜਦੋਂ 2022 ਤੋਂ ਉਸ ਨੇ ਕਰਣ ਔਜਲਾ ਦੇ ਵਿਆਹ ਦੀਆਂ ਖ਼ਬਰਾਂ ਸੁਣੀਆਂ ਤਾਂ ਉਸ ਨੇ ਕਰਣ ਔਜਲਾ ਦਾ ਟੈਟੂ ਰਿਮੂਵ ਕਰ ਦਿੱਤਾ ਸੀ ।

ਸ਼ਹਿਨਾਜ਼ ਗਿੱਲ ਨੇ ਕਰਣ ਪ੍ਰਤੀ ਆਪਣੀ ਦੀਵਾਨਗੀ ਬਿੱਗ ਬੌਸ -੧੩ ਦੇ ਦੌਰਾਨ ਜ਼ਾਹਿਰ ਕੀਤੀ ਸੀ । ਦੱਸ ਦਈਏ ਕਿ ਕਰਣ ਔਜਲਾ ਨੇ ਪਲਕ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । 

ਸ਼ਹਿਨਾਜ਼ ਗਿੱਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ 

ਸ਼ਹਿਨਾਜ਼ ਗਿੱਲ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਰਹਿ ਚੁੱਕੀ ਹੈ । ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਆਪਣੀ ਆਵਾਜ਼ ‘ਚ ਉਸ ਨੇ ਕਈ ਗੀਤ ਵੀ ਰਿਲੀਜ਼ ਕੀਤੇ ਹਨ ।ਪਰ ਉਸ ਨੂੰ ਪਛਾਣ ਮਿਲੀ ਬਿੱਗ ਬੌਸ ਤੋਂ । ਇਸੇ ਸ਼ੋਅ ‘ਚ ਆਉਣ ਤੋਂ ਬਾਅਦ ਬਾਲੀਵੁੱਡ ‘ਚ ਵੀ ਉਸ ਨੂੰ ਪਛਾਣ ਮਿਲੀ ਅਤੇ ਉਹ ਸਲਮਾਨ ਖ਼ਾਨ ਦੇ ਨਾਲ ਵੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network