Gurdas Maan : ਗੁਰਦਾਸ ਮਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ

ਗੁਰਦਾਸ ਮਾਨ ਹਾਲ ਹੀ 'ਚ ਆਪਣੇ ਸ਼ੋਅ ਲਈ ਵਿਦੇਸ਼ ਵਿੱਚ ਟੂਰ 'ਤੇ ਗਏ ਹਨ। ਇਸ ਵਿਚਾਲੇ ਗਾਇਕ ਗੁਰਦਾਸ ਮਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

By  Pushp Raj September 1st 2023 08:29 PM

Gurdas Maan visits Gurudwara Sri Kalgidhar Sahib Takanini: ਪੰਜਾਬ ਦੇ ਮਸ਼ਹੂਰ ਗਾਇਕ ਤੇ ਬਾਬਾ ਬੋਹੜ ਦੇ ਨਾਂਅ ਨਾਲ ਜਾਣੇ ਜਾਂਦੇ ਗੁਰਦਾਸ ਮਾਨ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।  ਗੁਰਦਾਸ ਮਾਨ ਹਾਲ ਹੀ 'ਚ ਆਪਣੇ ਸ਼ੋਅ ਲਈ ਵਿਦੇਸ਼ ਵਿੱਚ ਟੂਰ 'ਤੇ ਗਏ ਹਨ। ਇਸ ਵਿਚਾਲੇ ਗਾਇਕ ਗੁਰਦਾਸ ਮਾਨ  ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

View this post on Instagram

A post shared by Gurdas Maan (@gurdasmaanjeeyo)


ਦੱਸ ਦਈਏ ਕਿ ਗਾਇਕ ਗੁਰਦਾਸ ਮਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਸਾਹਿਬ ਜੋ ਕਿ ਆਕਲੈਂਡ ਵਿਖੇ ਸਥਿਤ ਹੈ, ਇੱਥੇ ਦਰਸ਼ਨਾਂ ਲਈ ਪਹੁੰਚੇ। ਗਾਇਕ ਨੇ ਗੁਰੂਘਰ ਨਤਮਸਤਕ ਹੋ ਕੇ ਸਮੂਚੇ ਪੰਜਾਬ ਵਾਸੀਆਂ ਸਣੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਉਹ ਇੱਥੇ ਬੈਠ ਕੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਦੇ ਹੋਏ ਨਜ਼ਰ ਆਏ। 

ਦੱਸ ਦਈਏ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਇਨ੍ਹੀਂ ਦਿਨੀਂ ਆਪਣੇ ਵਿਦੇਸ਼ ਟੂਰ 'ਤੇ ਹਨ, ਜਿੱਥੇ ਉਹ ਵਿਦੇਸ਼ ਬੈਠੇ ਆਪਣੇ ਪੰਜਾਬੀ ਫੈਨਜ਼ ਦਾ ਆਪਣੇ ਗੀਤਾਂ ਰਾਹੀਂ ਲਾਈਵ ਕੰਸਰਟ ਦੌਰਾਨ  ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। 

View this post on Instagram

A post shared by Gurdas Maan (@gurdasmaanjeeyo)


ਹੋਰ ਪੜ੍ਹੋ: Nirmal Sidhu: ਲਾਈਵ ਸ਼ੋਅ ਲਈ ਕੈਨੇਡਾ ਪਹੁੰਚੀ ਲੋਕ ਗਾਇਕ ਨਿਰਮਲ ਸਿੱਧੂ, ਗਾਇਕ ਨੂੰ ਅਲਬਰਟਾ 'ਚ ਬ੍ਰਿਟਿਸ਼ ਅਸੈਂਬਲੀ ਵੱਲੋਂ ਕੀਤਾ ਗਿਆ ਸਨਮਾਨਿਤ

ਗੁਰਦਾਸ ਮਾਨ  17 ਸਤੰਬਰ ਨੂੰ ਸ਼ਾਮ ਸਾਢੇ 6 ਵਜੇ ਮਾਰਗਰੇਟ ਕੋਰਟ ਅਰੇਨਾ ਮੈਲਬੋਰਨ ਵਿਖੇ ਲਾਈਵ ਕੰਸਰਟ ਹੋਣ ਜਾ ਰਿਹਾ ਹੈ। ਗੁਰਦਾਸ ਮਾਨ ਦੇ ਇਸ ਸ਼ੋਅ ਨੂੰ ਲੈ ਕੇ ਫੈਨਜ਼ ਵਿੱਚ ਭਾਰੀ ਉਤਸ਼ਾਹ ਹੈ। ਗਾਇਕ ਦਾ ਇਹ ਕੰਸਟਰ ਸ਼ੋਅ ਵੇਖਣ ਲਈ ਫੈਨਜ਼ ਕਾਫੀ ਖੁਸ਼ ਤੇ ਉਤਸ਼ਾਹਿਤ ਹਨ। 


Related Post