ਜਾਣੋ 51 ਸਾਲ ਦੀ ਉਮਰ ‘ਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਵਾਲੇ ਨੀਤੀਸ਼ ਪਾਂਡੇ ਦੇ ਵੱਲੋਂ ਫ਼ਿਲਮਾਂ ‘ਚ ਨਿਭਾਏ ਗਏ ਯਾਦਗਾਰ ਕਿਰਦਾਰ

ਨੀਤੀਸ਼ ਪਾਂਡੇ ਨੇ ਮਹਿਜ਼ 51 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ਕਾਰਨ ਪੂਰੀ ਇੰਡਸਟਰੀ ਸਦਮੇ ‘ਚ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕੁਝ ਕਿਰਦਾਰਾਂ ਦੇ ਬਾਰੇ ਦੱਸਾਂਗੇ ।

By  Shaminder May 24th 2023 05:01 PM

ਨੀਤੀਸ਼ ਪਾਂਡੇ (Nitesh Pandey) ਨੇ ਮਹਿਜ਼ 51  ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ਕਾਰਨ ਪੂਰੀ ਇੰਡਸਟਰੀ ਸਦਮੇ ‘ਚ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕੁਝ ਕਿਰਦਾਰਾਂ ਦੇ ਬਾਰੇ ਦੱਸਾਂਗੇ । ਜੋ ਯਾਦਗਾਰ ਹੋ ਨਿੱਬੜੇ ਹਨ । ਦੱਸਿਆ ਜਾ ਰਿਹਾ ਹੈ ਕਿ ਨਾਸਿਕ ਦੇ ਇਗਤਪੁਰੀ ਦੇ ਇੱਕ ਹੋਟਲ ‘ਚ ਉਹ ਠਹਿਰੇ ਹੋਏ ਸਨ । ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ । ਉਹ ਅਕਸਰ ਕਹਾਣੀਆਂ ਲਿਖਦੇ ਸਨ ਅਤੇ ਇਗਤਪੁਰੀ ਇਸੇ ਮਕਸਦ ਲਈ ਆਇਆ ਕਰਦੇ ਸਨ । 


ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਧੀ ਨੇ ਲਿਆ ਜਨਮ, ਨਵ-ਜਨਮੀ ਬੱਚੀ ਦੀਆਂ ਨਾਨਾ ਨਾਨੀ ਨਾਲ ਤਸਵੀਰਾਂ ਆਈਆਂ ਸਾਹਮਣੇ

‘ਅਨੁਪਮਾ’ ‘ਚ ਨਿਭਾਇਆ ਧੀਰਜ ਕਪੂਰ ਦਾ ਕਿਰਦਾਰ

ਉਂਝ ਤਾਂ ਨੀਤੀਸ਼ ਪਾਂਡੇ ਨੇ ਕਈ ਯਾਦਗਾਰ ਨਿਭਾਏ ਹਨ । ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਕੱਲ੍ਹ ਚੱਲ ਰਹੇ ਉਨ੍ਹਾਂ ਦੇ ਟੀਵੀ ਸੀਰੀਅਲ ‘ਅਨੁਪਮਾ’ ਦੀ। ਜਿਸ ‘ਚ ਉਨ੍ਹਾਂ ਦੇ ਕਿਰਦਾਰ ਦੀ ਵੀ ਖੂਬ ਚਰਚਾ ਹੋਈ । ਇਸ ਸੀਰੀਅਲ ‘ਚ ਉਨ੍ਹਾਂ ਨੇ ਧੀਰਜ ਕਪੂਰ ਦਾ ਕਿਰਦਾਰ ਨਿਭਾਇਆ ਸੀ । ਸ਼ੋਅ ‘ਚ ਉਨ੍ਹਾਂ ਨੇ ਅਨੁਜ ਦੇ ਦੋਸਤ ਬਣ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ । 


  ‘ਓਮ ਸ਼ਾਂਤੀ ਓਮ’ ‘ਚ ਸ਼ਾਹਰੁਖ ਖ਼ਾਨ ਦੇ ਬਣੇ ਸਨ ਅਸਿਸਟੈਂਟ 

ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ ‘ਓਮ ਸ਼ਾਂਤੀ ਓਮ’ ਉਸ ਸਮੇਂ ਦੀ ਸੁਪਰਹਿੱਟ ਫ਼ਿਲਮ ਸਾਬਿਤ ਹੋਈ ਸੀ । ਫ਼ਿਲਮ ‘ਚ ਨੀਤੀਸ਼ ਪਾਂਡੇ ਨੇ ਸ਼ਾਹਰੁਖ ਖ਼ਾਨ ਦੇ ਅਸਿਸਟੈਂਟ ਦਾ ਕਿਰਦਾਰ ਨਿਭਾਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 


‘ਸ਼ਾਦੀ ਕੇ ਸਾਈਡ ਇਫੈਕਟ’ ‘ਚ ਨਿਭਾਇਆ ਕਨਫਿਊਜ਼ ਮੈਨੇਜਰ ਦਾ ਕਿਰਦਾਰ

‘ਸ਼ਾਦੀ ਕੇ ਸਾਈਡ ਇਫੈਕਟ’ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਛੋਟਾ ਸੀ । ਪਰ ਇਸ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਫਰਹਾਨ ਅਖਤਰ ਅਤੇ ਵਿਦਿਆ ਬਾਲਨ ਨਜ਼ਰ ਆਏ ਸਨ । 


‘ਮਦਾਰੀ’ ‘ਚ ਨਿਭਾਏ ਕਿਰਦਾਰ ਨੂੰ ਕੀਤਾ ਗਿਆ ਪਸੰਦ 

ਫ਼ਿਲਮ ‘ਮਦਾਰੀ’ ‘ਚ ਵੀ ਨੀਤੀਸ਼ ਪਾਂਡੇ ਨੇ ਬਿਹਤਰੀਨ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ‘ਚ ਇਰਫਾਨ ਖ਼ਾਨ ਨੇ ਮੁੱਖ ਕਿਰਦਾਰ ਨਿਭਾਇਆ ਸੀ ਅਤੇ ਫ਼ਿਲਮ ‘ਚ  ਸੰਜੇ ਜਗਤਾਪ ਦੇ ਕਿਰਦਾਰ ‘ਚ ਨਜ਼ਰ ਆਏ ਸਨ ।ਇਹੀ ਨਹੀਂ ਨੀਤੀਸ਼ ਨੇ ਹੋਰ ਵੀ ਕਈ ਫ਼ਿਲਮਾਂ ਅਤੇ ਸੀਰੀਅਲਸ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।  




 







 


Related Post