Shehnaaz Gill Photo: ਸ਼ਹਿਨਾਜ਼ ਗਿੱਲ ਨੇ ਦਿਖਾਇਆ Winter Glow, ਵੇਖੋ ਅਦਾਕਾਰਾ ਦੀ ਖੂਬਸੂਰਤ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾਂ ਕਿਸੇ ਤਰੀਕੇ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਆਏ ਦਿਨ ਸ਼ਹਿਨਾਜ਼ ਉਸ ਦੀ ਨਵੀਂ ਤਸਵੀਰ ਵਾਇਰਲ ਹੁੰਦੀ ਹੈ ਤੇ ਕਦੇ ਕੋਈ ਵੀਡੀਓ ਤੇ ਕਦੇ ਉਹ ਖੇਤਾਂ ਵਿਚ ਤੁਰਦੀ ਦਿਖਾਈ ਦਿੰਦੀ ਹੈ।

By  Pushp Raj November 8th 2023 05:53 PM

Shehnaaz Gill Photo: ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾਂ ਕਿਸੇ ਤਰੀਕੇ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਆਏ ਦਿਨ ਸ਼ਹਿਨਾਜ਼  ਉਸ ਦੀ ਨਵੀਂ ਤਸਵੀਰ ਵਾਇਰਲ ਹੁੰਦੀ ਹੈ ਤੇ ਕਦੇ ਕੋਈ ਵੀਡੀਓ ਤੇ ਕਦੇ ਉਹ ਖੇਤਾਂ ਵਿਚ ਤੁਰਦੀ ਦਿਖਾਈ ਦਿੰਦੀ ਹੈ। 


ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਕਮੈਂਟਸ ਦੀ ਲੰਬੀ ਲਾਈਨ ਲੱਗ ਗਈ ਹੈ।

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਗਈ ਹੋਈ ਹੈ ਅਤੇ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਹਾੜਾਂ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਦਾ ਵਿੰਟਰ ਲੁੱਕ ਦੇਖਿਆ ਜਾ ਸਕਦਾ ਹੈ। ਕੈਪ ਤੋਂ ਇਲਾਵਾ ਉਸ ਨੇ ਪੂਰਾ ਸਵੈਟਰ ਅਤੇ ਜੈਕਟ ਪਹਿਨੀ ਹੋਈ ਹੈ। ਜਿਸ ਨਾਲ ਉਹ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਦੇ ਚਿਹਰੇ 'ਤੇ ਵਿਨਟਰ ਗਲੋ ਨਜ਼ਰ ਆ ਰਿਹਾ ਹੈ। 

View this post on Instagram

A post shared by Shehnaaz Gill (@shehnaazgill)


  ਹੋਰ ਪੜ੍ਹੋ: 'ਜੀ ਖ਼ਾਨ' ਦੀ ਆਵਾਜ਼ 'ਚ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਤੋਂ ਰਿਲੀਜ਼ ਹੋਇਆ ਗੀਤ 'Good Luck', ਫੈਨਜ਼ ਨੂੰ ਪਸੰਦ ਆ ਰਿਹਾ ਹੈ ਗੀਤ 


ਸ਼ਹਿਨਾਜ਼ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਛੁੱਟੀਆਂ ਦੌਰਾਨ ਕਾਫੀ ਫੋਟੋਸ਼ੂਟ ਕਰਵਾਇਆ ਹੈ। ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ 'ਚ ਬਿਨਾਂ ਮੇਕਅੱਪ ਲੁੱਕ ਦੇ ਨਾਲ-ਨਾਲ ਉਸ ਦੀ ਨੈਚੁਰਲ ਗਲੋ ਵੀ ਨਜ਼ਰ ਆ ਰਹੀ ਸੀ। ਇਸ ਤਸਵੀਰ 'ਚ ਸ਼ਹਿਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਹੈ।  ਫੈਨਜ਼ ਨੂੰ ਅਦਾਕਾਰਾ ਦੀ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। 


Related Post