ਸ਼ਿਲਪਾ ਸ਼ੈੱਟੀ ਇਟਲੀ ‘ਚ ਮਨਾ ਰਹੀ ਛੁੱਟੀਆਂ, ਪਿੱਛੋਂ ਜੁਹੂ ਸਥਿਤ ਘਰ ‘ਚ ਹੋਈ ਚੋਰੀ, ਦੋ ਜਣਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਇਟਲੀ ‘ਚ ਛੁੱਟੀਆਂ ਮਨਾ ਰਹੀ ਹੈ । ਪਰ ਇਸੇ ਦੌਰਾਨ ਉਸ ਦੇ ਜੁਹੂ ਸਥਿਤ ਘਰ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਦੇ ਘਰ ਕੁਝ ਲੋਕਾਂ ਵੱਲੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ।

By  Shaminder June 16th 2023 01:59 PM

ਸ਼ਿਲਪਾ ਸ਼ੈੱਟੀ (Shilpa Shetty) ਇਨ੍ਹੀਂ ਦਿਨੀਂ ਇਟਲੀ ‘ਚ ਛੁੱਟੀਆਂ ਮਨਾ ਰਹੀ ਹੈ । ਪਰ ਇਸੇ ਦੌਰਾਨ ਉਸ ਦੇ ਜੁਹੂ ਸਥਿਤ ਘਰ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਦੇ ਘਰ ਕੁਝ ਲੋਕਾਂ ਵੱਲੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਦੋ ਜਣਿਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।


ਹੋਰ ਪੜ੍ਹੋ : ਵਿਆਹ ਤੋਂ ਬਾਅਦ ਹਨੀਮੂਨ ‘ਤੇ ਗਏ ਆਸ਼ੀਸ਼ ਵਿਦਿਆਰਥੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

View this post on Instagram

A post shared by Shilpa Shetty Kundra (@theshilpashetty)


ਸ਼ਿਲਪਾ ਸ਼ੈੱਟੀ ਦਾ ਵਰਕ ਫਰੰਟ 

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਣਗਿਣਤ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਬਾਜ਼ੀਗਰ, ਧੜਕਣ, ਮੈਂ ਖਿਲਾੜੀ ਤੂੰ ਅਨਾੜੀ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਜਲਦ ਹੀ ਅਦਾਕਾਰਾ ਫ਼ਿਲਮ ‘ਇੰਡੀਅਨ ਪੁਲਿਸ ਫੋਰਸ’ ‘ਚ ਨਜ਼ਰ ਆਏਗੀ ।ਇਸ ਤੋਂ ਇਲਾਵਾ ਅਦਾਕਾਰਾ  ‘ਕੇਡੀ ਦਾ ਡੇਵਿਲ’ ਅਤੇ ‘ਸੁੱਖੀ’ ਫ਼ਿਲਮ ‘ਚ ਵੀ ਦਿਖਾਈ ਦੇਵੇਗੀ ।


ਹਾਲ ਹੀ ‘ਚ ਅਦਾਕਾਰਾ ਨੇ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ ਅਤੇ ੮ ਜੂਨ ਤੋਂ ਹੀ ਉਹ ਵਿਦੇਸ਼ ‘ਚ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਹੈ ।  

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ 

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਹੈ । ਰਾਜ ਕੁੰਦਰਾ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਟੀਵੀ ਦੀ ਐਡ ਸ਼ੂਟ ਕਰਨ ਦੇ ਦੌਰਾਨ ਹੋਈ ਸੀ ।


ਜਿਸ ਤੋਂ ਬਾਅਦ ਦੋਵਾਂ ‘ਚ ਪਿਆਰ ਹੋਇਆ ਅਤੇ ਇਹ ਪਰਿਵਾਰ ਵਿਆਹ ਦੇ ਰਿਸ਼ਤੇ ‘ਚ ਤਬਦੀਲ ਹੋ ਗਿਆ । ਹੁਣ ਅਦਾਕਾਰਾ ਦੋ ਬੱਚਿਆਂ ਦੀ ਮਾਂ ਹੈ । 

View this post on Instagram

A post shared by Shilpa Shetty Kundra (@theshilpashetty)






Related Post