ਵਿਆਹ ਤੋਂ ਬਾਅਦ ਹਨੀਮੂਨ ‘ਤੇ ਗਏ ਆਸ਼ੀਸ਼ ਵਿਦਿਆਰਥੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਵਿਆਹ ਤੋਂ ਬਾਅਦ ਆਸ਼ੀਸ਼ ਵਿਦਿਆਰਥੀ ਆਪਣੀ ਪਤਨੀ ਰੂਪਾਲੀ ਦੇ ਨਾਲ ਹਨੀਮੂਨ ਦੇ ਲਈ ਗਏ ਹਨ । ਜਿਸ ਦੀਆਂ ਕੁਝ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ ।

Written by  Shaminder   |  June 16th 2023 12:55 PM  |  Updated: June 16th 2023 12:55 PM

ਵਿਆਹ ਤੋਂ ਬਾਅਦ ਹਨੀਮੂਨ ‘ਤੇ ਗਏ ਆਸ਼ੀਸ਼ ਵਿਦਿਆਰਥੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਵਿਆਹ ਤੋਂ ਬਾਅਦ ਆਸ਼ੀਸ਼ ਵਿਦਿਆਰਥੀ(Ashish Vidyarthi)  ਆਪਣੀ ਪਤਨੀ ਰੂਪਾਲੀ ਦੇ ਨਾਲ ਹਨੀਮੂਨ ਦੇ ਲਈ ਗਏ ਹਨ । ਜਿਸ ਦੀਆਂ ਕੁਝ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਹੋਰਨਾਂ ਲੋਕਾਂ ਨੇ ਵੀ ਪ੍ਰਤੀਕਰਮ ਦਿੱਤੇ ਹਨ ।

ਹੋਰ ਪੜ੍ਹੋ : ਸੰਨੀ ਦਿਓਲ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਭੰਗੜਾ ਪਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਆਸ਼ੀਸ਼ ਵਿਦਿਆਰਥੀ ਨੇ ਪਿਛਲੇ ਮਹੀਨੇ ਕਰਵਾਇਆ ਸੀ ਵਿਆਹ 

ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ ਪਿਛਲੇ ਮਹੀਨੇ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਕਈ ਲੋਕਾਂ ਨੇ ਅਦਾਕਾਰ ਨੂੰ ਟਰੋਲ ਵੀ ਕੀਤਾ ਸੀ । ਹੁਣ ਮੁੜ ਤੋਂ ਜਿਉਂ ਹੀ ਆਸ਼ੀਸ਼ ਵਿਦਿਆਰਥੀ ਨੇ ਪਤਨੀ ਦੇ ਨਾਲ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਲੋਕਾਂ ਨੇ ਇਸ ‘ਤੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ । 

ਸਿੰਗਾਪੁਰ ‘ਚ ਮਨਾ ਰਹੇ ਹਨੀਮੂਨ

 ਖਬਰਾਂ ਮੁਤਾਬਕ ਦੋਵੇਂ ਜਣੇ ਸਿੰਗਾਪੁਰ ‘ਚ ਹਨੀਮੂਨ ਮਨਾ ਰਹੇ ਹਨ । ਜਿਸ ਦੀਆਂ ਅਦਾਕਾਰ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ।

ਕਈ ਫੈਨਸ ਨੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਹੈ ਅਤੇ ਇੱਕ ਫੈਨ ਨੇ ਲਿਖਿਆ ‘ਇਹ ਬਹੁਤ ਹੀ ਪਿਆਰੀ ਤਸਵੀਰ ਹੈ ਸਰ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਰੱਬ ਇਸ ਖੂਬਸੂਰਤ ਜੋੜੀ ਨੂੰ ਖੁਸ਼ ਰੱਖੇ’ । ਇਸ ਤੋਂ ਇਲਾਵਾ ਹੋਰ ਕਈ ਯੂਜ਼ਰਸ ਨੇ ਵੀ ਇਸ ‘ਤੇ ਆਪੋ ਆਪਣੇ ਪ੍ਰਤੀਕਰਮ ਦਿੱਤੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network