ਗਾਇਕਾ ਰੁਪਿੰਦਰ ਹਾਂਡਾ ਹਸਪਤਾਲ ‘ਚ ਹੋਈ ਭਰਤੀ, ਹਸਪਤਾਲ ਤੋਂ ਪਹਿਲੀ ਤਸਵੀਰ ਆਈ ਸਾਹਮਣੇ
ਗਾਇਕਾ ਰੁਪਿੰਦਰ ਹਾਂਡਾ ਜੋ ਕਿ ਸਿਹਤ ਕਾਰਨਾਂ ਦੇ ਚੱਲਦੇ ਹਸਪਤਾਲ ‘ਚ ਭਰਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ ।
ਗਾਇਕਾ ਰੁਪਿੰਦਰ ਹਾਂਡਾ (Rupinder Handa) ਜੋ ਕਿ ਸਿਹਤ ਕਾਰਨਾਂ ਦੇ ਚੱਲਦੇ ਹਸਪਤਾਲ ‘ਚ ਭਰਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਹਸਪਤਾਲ ‘ਚ ਇਲਾਜ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ।
_3a39c40ad29b8e174faa18c7e982f252_1280X720.webp)
ਬੀਤੇ ਦਿਨ ਅਦਾਕਾਰਾ ਨੇ ਸਾਂਝੀ ਕੀਤੀ ਸੀ ਵੀਡੀਓ
ਬੀਤੇ ਦਿਨ ਅਦਾਕਾਰਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਦੱਸਿਆ ਸੀ ਕਿ ਸਿਹਤ ਕਾਰਨਾਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰਹੀ ਹੈ ਅਤੇ ਇਸ ਦੌਰਾਨ ਉਸ ਦੇ ਗੀਤ ਰਿਲੀਜ਼ ਹੁੰਦੇ ਰਹਿਣਗੇ ।
_78a0085194380cb48ac07549510acf54_1280X720.webp)
ਪ੍ਰਸ਼ੰਸਕਾਂ ਨੇ ਸਿਹਤਮੰਦੀ ਲਈ ਕੀਤੀ ਅਰਦਾਸ
ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਦੀ ਚੰਗੀ ਸਿਹਤ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ । ਪ੍ਰਸ਼ੰਸਕ ਵੀ ਗਾਇਕਾ ਦੀ ਸਿਹਤ ਬਾਰੇ ਕਮੈਂਟ ਕਰਕੇ ਉਸ ਦਾ ਹਾਲ ਚਾਲ ਪੁੱਛ ਰਹੇ ਹਨ । ਸੋਸ਼ਲ ਮੀਡੀਆ ‘ਤੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।
_d73aa91bafae6e4f65c0076936482378_1280X720.webp)
ਰੁਪਿੰਦਰ ਹਾਂਡਾ ਦਾ ਵਰਕ ਫਰੰਟ
ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੇ ਨਾਲ ਉਸ ਨੇ ਪੰਜਾਬੀ ਇੰਡਸਟਰੀ ‘ਚ ਵੱਖਰੀ ਥਾਂ ਬਣਾਈ ਹੈ ।