ਗਾਇਕਾ ਪਰਵੀਨ ਭਾਰਟਾ, ਰਣਜੀਤ ਬਾਵਾ, ਹਿਮਾਂਸ਼ੀ ਖੁਰਾਣਾ ਨੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਕੀਤੇ ਸਾਂਝੇ

ਬੀਤੇ ਦਿਨ ਦੀਵਾਲੀ ਦਾ ਤਿਉਹਾਰ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾਇਆ । ਜਿਸ ਦੀਆਂ ਤਸਵੀਰਾਂ ਸੈਲੀਬ੍ਰੇਟੀਜ਼ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

By  Shaminder November 13th 2023 10:55 AM

ਬੀਤੇ ਦਿਨ ਦੀਵਾਲੀ (Diwali 2023)ਦਾ ਤਿਉਹਾਰ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾਇਆ । ਜਿਸ ਦੀਆਂ ਤਸਵੀਰਾਂ ਸੈਲੀਬ੍ਰੇਟੀਜ਼ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਗਾਇਕਾ ਪਰਵੀਨ ਭਾਰਟਾ ਨੇ ਵੀ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ ਫੈਨਸ ਨੂੰ ਦਿੱਤੀਆਂ ਹਨ ।

View this post on Instagram

A post shared by Sona Parveen (@parveen_bharta)


ਹੋਰ ਪੜ੍ਹੋ :  ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ

ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਆਪ ਨੂੰ ਲੱਖ ਲੱਖ ਮੁਬਾਰਕਾਂ ਸਾਰੇ ਹੱਸਦੇ ਵੱਸਦੇ ਰਹੋ ਸਭਨਾਂ ਦੇ  ਘਰ ਖੁਸ਼ੀਆਂ ਦੇ ਦੀਵੇ ਬਲਦੇ ਰਹਿਣ’ । 


ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ 

ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ‘ਹੈਪੀ ਦੀਵਾਲੀ ਦੋਸਤੋ, ਮਾਲਕ ਸਭ ਨੁੰ ਚੜਦੀ ਕਲਾ ‘ਚ ਰੱਖੇ’। 

View this post on Instagram

A post shared by Ranjit Bawa (@ranjitbawa)



ਹਿਮਾਂਸ਼ੀ ਖੁਰਾਣਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਫੈਨਸ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ ।ਹਿਮਾਂਸ਼ੀ ਖੁਰਾਣਾ ਨੇ ਆਰੇਂਜ ਕਲਰ ਦੀ ਸਾੜ੍ਹੀ ਲਗਾਈ ਹੋਈ ਹੈ । ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ । 

View this post on Instagram

A post shared by Himanshi Khurana 👑 (@iamhimanshikhurana)






Related Post