ਮੁੰਬਈ ਦੀਆਂ ਸੜਕਾਂ ‘ਤੇ ਕੁੜੀਆਂ ਦੇ ਨਾਲ ਇੰਝ ਮਸਤੀ ਕਰਦੀ ਨਜ਼ਰ ਆਈ ਸੋਨਮ ਬਾਜਵਾ, ਵੇਖੋ ਵੀਡੀਓ

ਸੋਨਮ ਬਾਜਵਾ ਮੁੰਬਈ ਦੀਆਂ ਸੜਕਾਂ ‘ਤੇ ਕੁੜੀਆਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਅਤੇ ਉਹ ‘ਅੱਲ੍ਹੜਾਂ ਦੇ ਰੱਬ ਯਾਦ ਨਹੀਂ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ ।

By  Shaminder May 22nd 2023 10:32 AM

ਸੋਨਮ ਬਾਜਵਾ (Sonam Bajwa) ਆਪਣੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਸੁਰਖੀਆਂ ‘ਚ ਹੈ ।ਉਸ ਦੀ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਪਰ ਇਸ ਤੋਂ ਪਹਿਲਾਂ ਅਦਾਕਾਰਾ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਹਾਲਾਂਕਿ ਅਦਾਕਾਰਾ ਆਪਣੇ ਹੋਰਨਾਂ ਪ੍ਰੋਜੈਕਟਸ ‘ਚ ਵੀ ਰੁੱਝੀ ਹੋਈ ਹੈ । ਜਿਸ ਲਈ ਸੋਨਮ ਬਾਜਵਾ ਮੁੰਬਈ ‘ਚ ਮੌਜੂਦ ਹੈ, ਪਰ ਇਸੇ ਦੌਰਾਨ ਉਹ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਵੀ ਨਹੀਂ ਭੁੱਲੀ ।


View this post on Instagram

A post shared by Sonam Bajwa (RANI) (@sonambajwa)


ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਤਸਵੀਰ, ਜਨਮ ਦਿਨ ‘ਤੇ ਭਰਾ ਨੂੰ ਦਿੱਤੀਆਂ ਅਸੀਸਾਂ

ਸੋਨਮ ਬਾਜਵਾ ਮੁੰਬਈ ਦੀਆਂ ਸੜਕਾਂ ‘ਤੇ ਕੁੜੀਆਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਅਤੇ ਉਹ ‘ਅੱਲ੍ਹੜਾਂ ਦੇ ਰੱਬ ਯਾਦ ਨਹੀਂ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ । 



‘ਗੋਡੇ ਗੋਡੇ ਚਾਅ’ ਫ਼ਿਲਮ ‘ਚ ਪੁਰਾਣੇ ਸਮੇਂ ਨੂੰ ਦਰਸਾਉਣ ਦੀ ਕੋਸ਼ਿਸ਼ 

 ਸੋਨਮ ਬਾਜਵਾ, ਤਾਨੀਆ ਅਤੇ ਨਿਰਮਲ ਰਿਸ਼ੀ ਦੀ ਇਸ ਫ਼ਿਲਮ ‘ਚ ਉਸ ਸਮੇਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਵਿਆਹ ‘ਚ ਬਰਾਤ ਵੇਲੇ ਔਰਤਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਹੈ । ਪਰ ਸੋਨਮ ਬਾਜਵਾ ਫ਼ਿਲਮ ‘ਚ ਇਸ ਧਾਰਨਾ ਤੋਂ ਤੋੜਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਏਗੀ ।


ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਨਿਰਮਲ ਰਿਸ਼ੀ, ਸੋਨਮ ਬਾਜਵਾ ਅਤੇ ਤਾਨੀਆ ਦੀ ਇਹ ਤਿੱਕੜੀ ਇਸ ਤੋਂ ਪਹਿਲਾਂ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਵੀ ਨਜ਼ਰ ਆ ਚੁੱਕੀ ਹੈ ।

View this post on Instagram

A post shared by Sonam Bajwa (RANI) (@sonambajwa)


 


Related Post