ਕੌਰ ਬੀ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਤਸਵੀਰ, ਜਨਮ ਦਿਨ ‘ਤੇ ਭਰਾ ਨੂੰ ਦਿੱਤੀਆਂ ਅਸੀਸਾਂ

ਇੱਕ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ । ਜੀ ਹਾਂ ਭਰਾ ਭੈਣਾਂ ਦੇ ਸਾਰੀ ਉਮਰ ਦੇ ਮਾਪੇ ਹੁੰਦੇ ਹਨ । ਮਪਿਆਂ ਤੋਂ ਬਾਅਦ ਜੇ ਧੀਆਂ ਦਾ ਕੋਈ ਹੁੰਦਾ ਹੈ ਤਾਂ ਉਹ ਹਨ ਭਰਾ । ਭੈਣਾਂ ਆਪਣੇ ਭਰਾਵਾਂ ਦੀ ਸਦਾ ਸੁੱਖ ਮੰਗਦੀਆਂ ਹਨ ।ਕੌਰ ਬੀ ਨੇ ਆਪਣੇ ਭਰਾ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।

Written by  Shaminder   |  May 22nd 2023 09:59 AM  |  Updated: May 22nd 2023 10:36 AM

ਕੌਰ ਬੀ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਤਸਵੀਰ, ਜਨਮ ਦਿਨ ‘ਤੇ ਭਰਾ ਨੂੰ ਦਿੱਤੀਆਂ ਅਸੀਸਾਂ

ਇੱਕ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ । ਜੀ ਹਾਂ ਭਰਾ ਭੈਣਾਂ ਦੇ ਸਾਰੀ ਉਮਰ ਦੇ ਮਾਪੇ ਹੁੰਦੇ ਹਨ । ਮਪਿਆਂ ਤੋਂ ਬਾਅਦ ਜੇ ਧੀਆਂ ਦਾ ਕੋਈ ਹੁੰਦਾ ਹੈ ਤਾਂ ਉਹ ਹਨ ਭਰਾ । ਭੈਣਾਂ ਆਪਣੇ ਭਰਾਵਾਂ ਦੀ ਸਦਾ ਸੁੱਖ ਮੰਗਦੀਆਂ ਹਨ ।ਕੌਰ ਬੀ ਨੇ ਆਪਣੇ ਭਰਾ ਦੇ ਨਾਲ ਇੱਕ ਪਿਆਰੀ ਜਿਹੀ  ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਭਰਾ ਦੇ ਲਈ ਅਪਾਰ ਪਿਆਰ ਅਤੇ ਅਸੀਸਾਂ ਭਰੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ । 

ਹੋਰ ਪੜ੍ਹੋ : ਮੁੰਬਈ ਦੀਆਂ ਸੜਕਾਂ ‘ਤੇ ਕੁੜੀਆਂ ਦੇ ਨਾਲ ਇੰਝ ਮਸਤੀ ਕਰਦੀ ਨਜ਼ਰ ਆਈ ਸੋਨਮ ਬਾਜਵਾ, ਵੇਖੋ ਵੀਡੀਓ

ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ 

ਬੀਤੇ ਦਿਨ ਕੌਰ ਬੀ ਦੇ ਭਰਾ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਤਸਵੀਰ ਦੇ ਨਾਲ ਨਾਲ ਇੱਕ ਬਹੁਤ ਪਿਆਰੀ ਜਿਹੀ ਕੈਪਸ਼ਨ ਦਿੰਦਿਆਂ ਭਰਾ ਨੂੰ ਅਸੀਸਾਂ ਦਿੱਤੀਆਂ ਹਨ । ਕੌਰ ਬੀ ਨੇ ਇਸ ਪੋਸਟ ‘ਚ ਲਿਖਿਆ ਹੈ ਕਿ ‘ਵੀਰ ਜਿਹਾ ਸਾਥ ਕੋਈ ਨਾ,ਦੂਜਾ ਉਂਝ ਰਿਸ਼ਤੇ ਨੇ ਹੋਰ ਬੜੇ।ਉਸ ਜਗ੍ਹਾ ‘ਤੇ ਕੀਹਨੇ ਖੜ੍ਹਨਾ ਜਿੱਥੇ ਮੇਰਾ ਵੀਰ ਖੜ੍ਹੇ।

ਇਸ ਦੇ ਨਾਲ ਗਾਇਕਾ ਨੇ ਅੱਗੇ ਲਿਖਿਆ ‘ਸਭ ਕੁਝ ਲਈ ਧੰਨਵਾਦ ਨੀਟੇ। ਵਾਹਿਗੁਰੂ ਜੀ ਹਰ ਖੁਸ਼ੀ ਦਿਓ ਮੇਰੇ ਵੀਰ ਨੂੰ । ਇਹ ਜਨਮ ਤੇਰੇ ਨਾਮ ਜੱਟਾ। ਹੈਪੀ ਬਰਥਡੇ ਮੇਰੀ ਜਾਨ’। ਕੌਰ ਬੀ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੇ ਭਰਾ ਦੇ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ । 

ਕੌਰ ਬੀ ਦਾ ਵਰਕ ਫਰੰਟ 

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੌਰ ਬੀ ਇਨ੍ਹੀ ਦਿਨੀਂ ਆਪਣੇ ਨਵੇਂ ਗੀਤ ਦੀ ਤਿਆਰੀ ‘ਚ ਜੁਟੀ ਹੋਈ ਹੈ ਅਤੇ ਜਲਦ ਹੀ ਇਹ ਗੀਤ ਦਰਸ਼ਕਾਂ ਦੇ ਸਨਮੁਖ ਹੋਵੇਗਾ । ਇਸ ਤੋਂ ਪਹਿਲਾਂ ‘ਮਿੱਤਰਾਂ ਦੇ ਬੂਟ’, ‘ਫੁਲਕਾਰੀ’, ‘ਪੀਜ਼ਾ ਹੱਟ’ ਸਣੇ ਕਈ ਹਿੱਟ ਗੀਤ ਦੇ ਚੁੱਕੀ ਹੈ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network